ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ-ਸਾਨੀਆ ਮਿਰਜ਼ਾ ਦਾ ਧਮਾਕਾ

0
28

ਨਵੀਂ ਦਿੱਲੀ, (TLT) – ਭਾਰਤੀ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਅੱਜ ਆਪਣੀ ਜੋੜੀਦਾਰ ਯੁਕਰੇਨ ਦੀ ਨਾਦੀਆ ਕਿਚਨੋਕ ਨਾਲ ਮਿਲ ਕੇ ਡਬਲਯੂ. ਟੀ. ਏ. ਹੋਬਾਰਟ ਇੰਟਰਨੈਸ਼ਨਲ ਦਾ ਡਬਲਜ਼ ਖ਼ਿਤਾਬ ਜਿੱਤ ਲਿਆ ਹੈ। ਕਰੀਬ ਢਾਈ ਸਾਲ ਬਾਅਦ ਵਾਪਸੀ ਕਰ ਰਹੀ ਸਾਨੀਆ ਨੇ ਫਾਈਨਲ ‘ਚ ਕਿਚਨੋਕ ਦੇ ਨਾਲ ਮਿਲ ਕੇ ਚੀਨ ਦੀ ਝਾਂਗ ਸ਼ੁਆਈ ਅਤੇ ਪੇਂਗ ਸ਼ੁਆਈ ਦੀ ਜੋੜੀ ਨੂੰ 1 ਘੰਟੇ ਅਤੇ 21 ਮਿੰਟ ਤੱਕ ਚੱਲੇ ਮੁਕਾਬਲੇ ‘ਚ 6-4,6-4 ਨਾਲ ਹਰਾਇਆ। ਦੱਸਣਯੋਗ ਹੈ ਕਿ ਸਾਨੀਆ ਆਪਣੇ ਬੇਟੇ ਇਜ਼ਹਾਨ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ‘ਚ ਖੇਡ ਰਹੀ ਹੈ।

LEAVE A REPLY