ਸੀਟੀ ਗਰੁੱਪ ਵਿਖੇ ਪੰਜਵੀਂ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਹੋਇਆ ਆਗਾਜ਼

0
40

– ਮੀਡੀਆ ਸੌਂ ਰਿਹਾ ਹੈ ਅਤੇ ਦੇਸ਼ ਰੋ ਰਿਹਾ ਹੈ-ਡਾ. ਸਰਦਾਰਾ ਸਿੰਘ ਜੌਹਲ
ਜਲੰਧਰ, (ਰਮੇਸ਼ ਗਾਬਾ)—ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਗਲੋਬਲ ਮੀਡੀਆ ਅਕਾਦਮੀ ਦੇ ਸਹਿਯੋਗ ਨਾਲ ਪੰਜਵੀਂ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਦਾ ਆਗਾਜ਼ ਹੋਇਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ, ਐਨਡੀਟੀਵੀ ਦੇ ਜਾਣੇ-ਮਾਣੇ ਪੱਤਰਕਾਰ ਆਸ਼ੂਤੋਸ਼, ਡਾ. ਲਖਵਿੰਦਰ ਜੌਹਲ, ਡੀ.ਡੀ ਦੂਰਦਰਸ਼ਨ ਦੇ ਸਾਬਕਾ ਡਾਇਰੈਕਟਰ ਓਮ ਗੌਰੀ ਦੱਤ ਸ਼ਰਮਾ, ਸਤਨਾਮ ਸਿੰਘ ਮਾਣਕ, ਜਸ ਪੰਜਾਬੀ ਦੇ ਕੇ.ਪੀ ਸਿੰਘ, ਡਾ. ਸ਼ਾਮ ਦੀਪਤੀ ਅਤੇ ਡਾ.ਆਸ਼ਾ ਸਿੰਘ ਘੁੰਮਣ ਹਾਜ਼ਰ ਸਨ। ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਗਲੋਬਲ ਮੀਡੀਆ ਅਦਾਕਮੀ ਦੇ ਚੇਅਰਮੈਨ ਪ੍ਰੋਫੈਸਰ ਕੁਲਬੀਰ ਸਿਘ, ਉਪ-ਚੇਅਰਮੈਨ ਸਤਨਾਮ ਸਿੰਘ ਮਾਣਕ, ਸੈਕਟਰੀ ਦੀਪਕ ਬਾਲੀ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਕਾਨਫਰੰਸ ਵਿੱਚ ਸੀਟੀ ਇੰਸੀਟਚੂਊਸ਼ਨਜ਼ ਮਕਸੂਦਾਂ ਕੈਂਪਸ, ਡੀਏਵੀ ਕਾਲਜ, ਦੋਆਬਾ ਕਾਲਜ ਦੇ ਵਿਦਿਆਰਥੀ ਸ਼ਾਮਿਲ ਹੋਏ। ਮੁੱਖ ਮਹਿਮਾਨ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ. ਸਰਦਾਰਾ ਸਿੰਘ ਨੇ ਕਿਹਾ ਕਿ ਮੀਡੀਆ ਦੇਸ਼ ਦਾ ਚੌਥਾ ਥੰਮ ਹੈ। ਜਦ ਇਹ ਜਾਗੇਗਾ, ਸੋਚੇਗਾ, ਲਿਖੇਗਾ ਉੱਦੋਂ ਹੀ ਹਰ ਸੱਚੀ ਘਟਨਾ ਸਾਡੇ ਸਾਹਮਣੇ ਆਵੇਗੀ। ਅੱਜ ਦੇ ਸਮੇਂ ਵਿੱਚ ਭਾਰਤ ਦੀ ਆਰਥਿਕ ਹਾਲਤ, ਸੀ.ਏ.ਏ, ਜੀਐਸਟੀ ਆਦਿ ‘ਤੇ ਗੱਲ ਕਿਉਂ ਨਹੀਂ ਹੁੰਦੀ ਹੈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੱਖਾਂ ਰੁਪਏ ਪੈਨਸ਼ਨ ਦੇ ਤੌਰ ‘ਤੇ ਲੈ ਰਿਹਾ ਹੈ। ਕੀ ਸੀ.ਐਮ, ਐਮ.ਐਲ.ਏ ਨੂੰ ਪੈਨਸ਼ਨ ਦੇਣਾ ਸਹੀ ਹੈ ਅਤੇ ਕਿ ਉਨ੍ਹਾਂ ਦਾ ਪੈਨਸ਼ਨ ਲੈਣਾ ਸਹੀ ਹੈ? ਮੀਡੀਆ ਇਨ੍ਹਾਂ ਵਿਰੁੱਧ ਗੱਲ ਕਰਨ ਦੀ ਕਿਉਂ ਨਹੀਂ ਜੁਅਰਤ ਕਰਦਾ? ਅੱਜ ਦੇ ਸਮੇਂ ਵਿੱਚ ਇੰਜ ਲੱਗ ਰਿਹਾ ਹੈ ਜਿਵੇਂ ਮੀਡੀਆ ਸੌਂ ਰਿਹਾ ਹੈ ਤੇ ਦੇਸ਼ ਰੋ ਰਿਹਾ ਹੈ। ਮੈਂ ਨੌਜਵਾਨਾਂ ਅਤੇ ਖਾਸਕਰ ਮੀਡੀਆ ਪੇਸ਼ੇ ਨਾਲ ਸੰਬੰਧਿਤ ਲੋਕਾਂ ਨਾਲ ਇਹੀ ਬੋਲਣਾ ਚਾਹੁੰਦਾ ਹਾਂ ਕਿ ਜਾਗੋ, ਸੋਚੋ ਅਤੇ ਦੇਸ਼ ਨੂੰ ਬਚਾਓ। ਜਾਣੇ-ਮਾਣੇ ਪੱਤਰਕਾਰ ਆਸ਼ੂਤੋਸ਼ ਨੇ ਕਿਹਾ ਕਿ ਅੱਜ ਦੇ ਤਾਜ਼ਾ ਹਾਲਾਤਾਂ ਦਾ ਸੱਭ ਤੋਂ ਵੱਡਾ ਖਤਰਾ ਪੱਤਰਕਾਰਾਂ ਨੂੰ ਹੈ। ਕਿਉਂਕਿ ਜੇਕਰ ਤੁਸੀਂ ਸਰਕਾਰ ਵਿੱਚ ਹੋ ਤਾਂ ਸੱਚ ਲੁਕਾ ਸਕਦੇ ਹੋ। ਪੱਤਰਕਾਰ ਉਹੀਂ ਹੈ ਜੋ ਉਹ ਦੇਖਦਾ ਹੈ, ਬੋਲਦਾ ਹੈ ਅਤੇ ਸੱਚ ਜਨਤਾ ਦੇ ਸਾਹਮਣੇ ਲਿਆਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਲੋਕਾਂ ਅੱਗੇ ਸੱਚ ਲਿਆਉਣਾ ਬਹੁਤ ਔਖਾ ਹੈ। ਜੋ ਪੱਤਰਕਾਰ ਅਤੇ ਨਿਊਜ਼ ਚੈਨਲ ਸੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਉਸਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ? ਜੋ ਮੀਡੀਆ ਲਈ ਬਹੁਤ ਵੱਡਾ ਖ਼ਤਰਾ ਹੈ? ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥ ਹੈ। ਜੇਕਰ ਨੌਜਵਾਨ ਸਵਾਲ ਕਰਨਗੇ ਤਾਂ ਹੀ ਦੇਸ਼ ਨੂੰ ਸਹੀ ਜਵਾਬ ਮਿਲੇਗਾ।

Manak-16a

LEAVE A REPLY