ਦਫ਼ਤਰ ਦੀ ਇਮਾਰਤ ਡਿੱਗੀ – ਵਾਲ-ਵਾਲ ਬਚਿਆ ਸਟਾਫ਼

0
52

ਓਠੀਆਂ, (TLT)- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਜਸਤਰਵਾਲ ‘ਚ ਪਾਵਰਕਾਮ ਦੀ ਸਬ ਡਿਵੀਜ਼ਨ ਦੇ ਦਫ਼ਤਰ ਦੀ ਖ਼ਸਤਾ ਹਾਲ ਇਮਾਰਤ ਦੇ ਇੱਕ ਕਮਰੇ ਦੀ ਅੱਜ ਛੱਤ ਡਿੱਗ ਪਈ। ਇਸ ਦੌਰਾਨ ਸਟਾਫ਼ ਵਾਲ-ਵਾਲ ਬਚ ਗਿਆ। ਇਸ ਸੰਬੰਧੀ ਸਬ ਡਿਵੀਜ਼ਨ ਦੇ ਐੱਸ. ਡੀ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕੇ ਦਫ਼ਤਰ ਦੀ ਇਮਾਰਤ ਖਸਤਾ ਹਾਲ ਸੀ ਅਤੇ ਇਸ ਸੰਬੰਧੀ ਵਾਰ-ਵਾਰ ਮਹਿਕਮੇ ਨੂੰ ਜਾਣੂੰ ਵੀ ਕਰਾਇਆ ਗਿਆ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

LEAVE A REPLY