ਅਸਲੇ ਅਤੇ ਖੋਹੀ ਹੋਈ ਕਾਰ ਸਣੇ ਇੱਕ ਵਿਅਕਤੀ ਕਾਬੂ

0
58

ਜਲੰਧਰ, (ਰਮੇਸ਼ ਗਾਬਾ)—ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਨੇ ਅੱਜ ਅੱਡਾ ਕਰਤਾਰਪੁਰ ਨੇੜੇ ਕੀਤੀ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 1 ਪਿਸਤੌਲ, 4 ਜਿੰਦਾ ਰੌਂਦ, 1 ਮੈਗਜ਼ੀਨ ਅਤੇ ਆਲਟੋ ਕਾਰ ਬਰਾਮਦ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦਿਆਲਪੁਰ (ਨੇੜੇ ਕਰਤਾਰਪੁਰ) ਬੱਸ ਸਟੈਂਡ ਤੇ ਇਕ ਕਾਰ ਦੀ ਤਲਾਸ਼ੀ ਲਈ ਜਿਸ ਵਿਚ ਕੰਵਲਜੀਤ ਸਿੰਘ (19) ਉਰਫ ਕਮਲ ਪੁੱਤਰ ਰਛਪਾਲ ਸਿੰਘ ਵਾਸੀ ਮੱਲਾਂ ਰਹੀਮ ਕੇ ਹੇਠਾੜਾ ਉਰਫ ਸਦਰਕੇ ਥਾਣਾ ਮਮਦੋਟ (ਫਿਰੋਜ਼ਪੁਰ) ਅਤੇ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਮੁਹੱਲਾ ਜੋਤੀਸਾ ਗੁਜਰਾ ਵਾਲੀ ਗਲੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਜਿਨ੍ਹਾਂ ਕੋਲੋਂ ਇਕ ਖੋਹੀ ਹੋਈ ਆਲਟੇ ਕਾਰ ਜਿਸ ਤੇ ਜਾਅਲੀ ਨੰਬਰ ਲਾਇਆ ਸੀ। ਕੰਵਲਜੀਤ ਸਿੰਘ ਕੋਲ ਇਕ ਪਿਸਤੌਲ (30 ਬੋਰ), 1 ਮੈਗਜ਼ੀਨ ਅਤੇ 4 ਜਿੰਦਾ ਰੌਂਦ ਵੀ ਬਰਾਮਦ ਕੀਤੇ।
31 ਅਕਤੂਬਰ ਨੂੰ ਸ਼ਾਮ ਨੂੰ ਦੋਸ਼ੀ ਕੰਵਲਜੀਤ ਸਿੰਘ ਉਰਫਾ ਕਮਲ, ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਟੀਡੀ, ਸਤਵੰਤ ਸਿੰਘ ਉਰਫ ਜਸੰਵਤ ਸਿੰਘ ਉਰਫ ਜੱਸਾ ਵਾਸੀ ਦਾਊਦਪੁਰ ਥਾਣਾ ਢਿੱਲਵਾਂ ਨੇ ਖੋਹੀ ਕਾਰ ਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰੈਸਟ ਹਾਊਸ ਫਿਲੌਰ ਦੇ ਸਾਹਮਣੇ ਰੇੜੀ ਮਾਰਕੀਟ ਦੇ ਨੇੜੇ 13 ਗੋਲੀਆਂ ਚਲਾ ਕੇ ਹਰਪ੍ਰੀਤ ਸਿੰਘ ਚਿੰਟੂ ਵਾਸੀ ਫਿਲੌਰ ਦਾ ਕਤਲ ਕਰ ਦਿੱਤਾ ਸੀ। ਹਰਪ੍ਰੀਤ ਸਿੰਘ ਚਿੰਟੂ ਨਾਲ ਝਗੜਾ ਪੈਸਿਆਂ ਦੇ ਲੈਣ-ਦੇਣ ਦਾ ਸੀ।

LEAVE A REPLY