22 ਜਨਵਰੀ ਨੂੰ ਨਹੀਂ ਦਿੱਤੀ ਜਾ ਸਕਦੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ- ਤਿਹਾੜ ਜੇਲ੍ਹ

0
64

ਨਵੀਂ ਦਿੱਲੀ, (TLT) – ਨਿਰਭੈਆ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਦਿੱਲੀ ਹਾਈਕੋਰਟ ‘ਚ ਮਾਮਲੇ ਦੇ ਇੱਕ ਦੋਸ਼ੀ ਮੁਕੇਸ਼ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਕਿਹਾ ਗਿਆ ਕਿ ਦੋਸ਼ੀਆਂ ਨੂੰ 22 ਜਨਵਰੀ ਫਾਂਸੀ ਨਹੀਂ ਦੇਣੀ ਚਾਹੀਦੀ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਦਲੀਲ ਦੀ ਦਿੱਤੀ ਗਈ ਹੈ ਕਿ ਦੋਸ਼ੀਆਂ ਨੇ ਅਜੇ ਦਇਆ ਪਟੀਸ਼ਨ ਪਾਈ ਹੈ। ਇਸ ਲਈ ਨਿਯਮ ਮੁਤਾਬਕ ਦਇਆ ਪਟੀਸ਼ਨ ‘ਤੇ ਫ਼ੈਸਲਾ ਆਉਣ ਦੇ 14 ਦਿਨਾਂ ਬਾਅਦ ਫਾਂਸੀ ਹੋਣੀ ਚਾਹੀਦੀ ਹੈ।

LEAVE A REPLY