ਦੂਜਾ ਵਿਆਹ ਪਤੀ ਨੂੰ ਤਲਾਕ ਦਿੱਤੇ ਬਿਨਾਂ ਕਰਵਾਇਆ

0
64

ਤਰਨਤਾਰਨ, (TLT) – ਪਿੰਡ ਟਾਂਡਾ ਨਿਵਾਸੀ ਵਿਅਕਤੀ ਨੂੰ ਬਿਨਾ ਤਲਾਕ ਦਿੱਤੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੇ ਆਪਣੀ ਸੱਸ ਨੂੰ ਚੁੰਨੀ ਨਾਲ ਫਾਹਾ ਦੇ ਕੇ ਮਾਰਨ ਦਾ ਯਤਨ ਕਰਨ ਵਾਲੀ ਔਰਤ ਤੇ ਉਸ ਦੇ ਦੂਸਰੇ ਪਤੀ ਖ਼ਿਲਾਫ਼ ਪੁਲਿਸ ਨੇ ਜਾਨਲੇਵਾ ਹਮਲਾ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਮੁਕੱਦਮੇ ‘ਚ ਅਮਾਨਤ ‘ਚ ਖਿਆਨਤ ਕਰਨ ਤੇ ਧੋਖਾਧੜੀ ਕਰਨ ਦੀਆਂ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਆਰੰਭ ਦਿੱਤੀ ਹੈ। ਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਟਾਂਡਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਕਿਰਨਦੀਪ ਕੌਰ ਵਾਸੀ ਨੌਸ਼ਹਿਰਾ ਪਨੂੰਆਂ, ਹੁਣ ਪੱਟੀ ਨੇ ਉਸ ਨੂੰ ਬਿਨਾਂ ਤਲਾਕ ਦਿੱਤੇ ਗੁਰਜੰਟ ਸਿੰਘ ਪੁੱਤਰ ਮੁਖਤਾਰ ਸਿੰਘ ਨਾਲ ਦੂਸਰਾ ਵਿਆਹ ਕਰਵਾਇਆ ਹੈ। ਜਦਕਿ ਇਸ ਤੋਂ ਪਹਿਲਾਂ ਉਸ ਨੇ ਘਰੇਲੂ ਜ਼ਰੂਰਤ ਲਈ ਦਿੱਤੇ ਪੈਸੇ ਹੜੱਪ ਕੀਤੇ ਤੇ ਘਰ ਦਾ ਸਾਮਾਨ ਵੀ ਚੋਰੀ ਕੀਤਾ। ਇੰਨਾ ਹੀ ਨਹੀਂ ਉਸ ਦੀ ਮਾਂ ਨੂੰ ਵੀ ਚੁੰਨੀ ਨਾਲ ਫਾਹਾ ਦੇ ਕੇ ਮਾਰਨ ਦਾ ਯਤਨ ਕੀਤਾ। ਉਕਤ ਸ਼ਿਕਾਇਤ ਦੀ ਪੜਤਾਲ ਡੀਐਸਪੀ ਸਬ ਡਵੀਜਨ ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਕਰਨ ਉਪਰੰਤ ਐਸਐਸਪੀ ਦੇ ਹੁਕਮਾਂ ਤੇ ਪੁਲਿਸ ਨੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ‘ਚ ਕਿਰਨਦੀਪ ਕੌਰ ਅਤੇ ਗੁਰਜੰਟ ਸਿੰਘ ਵਿਰੁੱਧ ਇਹ ਮੁਕੱਦਮਾਂ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐਸਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY