ਸ਼ਹੀਦੇ-ਆਜ਼ਮ ਸ. ਭਗਤ ਸਿੰਘ ਅੰਤਰਰਾਜ਼ੀ ਬੱਸ ਸਟੈਂਡ ਜਲੰਧਰ ਵਿਖੇ ਮਾਘੀ ਦਾ ਸ਼ੁੱਭ ਦਿਹਾੜਾ ਮਨਾਇਆ ਗਿਆ

0
47

ਜਲੰਧਰ, (ਰਮੇਸ਼ ਗਾਬਾ)—ਸ਼ਹੀਦੇ-ਆਜ਼ਮ ਸ. ਭਗਤ ਸਿੰਘ ਅੰਤਰਰਾਜ਼ੀ ਬੱਸ ਸਟੈਂਡ ਜਲੰਧਰ ਵਿਖੇ ਬੱਸ ਸਟੈਂਡ ਦੀ ਦੇਖ ਰੇਖ ਕਰ ਰਹੀ ਆਰ.ਆਰ.ਕੇ.ਕੇ. ਇੰਨਫਰਾਸਟਕਚਰ ਕੰਪਨੀ ਵੱਲੋਂ ਮਾਘੀ ਦੇ ਸ਼ੁੱਭ ਦਿਹਾੜੇ ‘ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਕੀਰਤਨ ਕਰਨ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ‘ਤੇ ਆਰ.ਆਰ.ਕੇ.ਕੇ. ਕੰਪਨੀ ਦੇ ਮੈਨੇਜ਼ਮੈਂਟ, ਸਮੂਹ ਸਟਾਫ, ਸਿਟੀਜ਼ਨ ਬੈਂਕ ਦੇ ਚੇਅਰਮੈਨ ਕੇ.ਕੇ. ਸ਼ਰਮਾ, ਬੈਂਕ ਮੈਨੇਜਰ ਮਿਸਟਰ ਢੀਂਗਰਾ, ਬੱਸ ਸਟੈਂਡ ਦੇ ਐਸ.ਐਸ. ਤਰਸੇਮ ਸਿੰਘ ਮੌਜੂਦ ਸਨ। ਇਸ ਸ਼ੁੱਭ ਮੌਕੇ ‘ਤੇ ਸਮੂਹ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੀ ਹਜੂਰੀ ਵਿਚ ਨਤਮਸਤਕ ਹੋਏ।

G-14a

LEAVE A REPLY