ਏ.ਡੀ.ਸੀ.ਪੀ ਨੇ ਆਪਣੇ ਸਟਾਫ ਦੇ ਨਾਲ ਪੁਲਿਸ ਡਿਵੀਜ਼ਨ ਨੰ: 8 ਵਿੱਚ ਲੋਹੜੀ ਮਨਾਈ

0
37

ਜਲੰਧਰ, (ਰਮੇਸ਼ ਗਾਬਾ)-ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ. ਸੁਡਰਵਿਜੀ ਨੇ ਅੱਜ ਪੁਲਿਸ ਡਵੀਜ਼ਨ ਨੰ: 8 ਵਿਖੇ ਆਪਣੇ ਸਟਾਫ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਪੂਰੇ ਰਾਜ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿÀਹਾਰ ਦੀ ਉੱਤਰੀ ਭਾਰਤ ਵਿੱਚ ਬਹੁਤ ਮਹੱਤਤਾ ਹੈ ਕਿਉਂਕਿ ਇਹ ਸਮਾਜ ਵਿੱਚ ਸ਼ਾਂਤੀ ਅਤੇ ਭਾਚੀਚਾਰਕ ਸਾਂਝ ਨੂੰ ਮਜਬੂਤ ਕਰਦੀ ਹੈ। ਮਿਸ ਸੁਡਰਵਿਜੀ ਨੇ ਦੱਸਿਆ ਕਿ ਪੁਲਿਸ ਫੋਰਸ ਦੇ ਸਾਰੇ ਅਧਿਕਾਰੀ ਅੱਜ ਇੱਥੇ ਲੋਹੜੀ ਦਾ ਤਿਉਹਾਰ ਇਸ ਥਾਣੇ ਵਿੱਚ ਮਨਾ ਰਹੇ ਹਨ। ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਿਨ੍ਹਾਂ ਨਾਲ ਸਹਾਇਕ ਪੁਲਿਸ ਕਮਿਸ਼ਨਰ ਸ਼੍ਰੀ ਜਸਬਿੰਦਰ ਸਿੰਘ ਅਤੇ ਐਸ.ਐਚ.ਓ ਸ਼੍ਰੀ ਸੁਖਜੀਤ ਸਿੰਘ ਵਲੋਂ ਲੋਹੜੀ ਬਾਲੀ ਗਈ ਜੋ ਕਿ ਇਸ ਤਿਉਹਾਰ ਦੀ ਪਵਿੱਤਰ ਪਰੰਪਰਾ ਹੈ। ਉਨ੍ਹਾਂ ਖੁਸ਼ੀ ਸਾਂਝੀ ਕਰਦਿਆਂ ਪੁਲਿਸ ਸਟੇਸ਼ਨ ਵਿਖੇ ਪੁਲਿਸ ਕਰਮੀਆਂ ਨੂੰ ਮਿਠਾਈ ਅਤੇ ਮੂੰਗਫਲੀ ਵੀ ਵੰਡੀ। ਇਸ ਮੌਕੇ ਵਧੀਕ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਦੀ ਅਗਵਾਈ ਵਿੱਚ ਸਮੂਹ ਸਟਾਫ ਨੇ ਸ਼ਹਿਰ ਨੂੰ ਕਰਾਇਮ ਮੁਕਤ ਅਤੇ ਸੁਰੱਖਿਅਤ ਰੱਖਣ ਦਾ ਵਾਅਦਾ ਵੀ ਕੀਤਾ।

LEAVE A REPLY