ਯੁਕਰੇਨ ਜਹਾਜ਼ ਹਾਦਸਾ ਨਾ ਬਖ਼ਸ਼ਣ ਯੋਗ ਗ਼ਲਤੀ- ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ

0
37

ਤਹਿਰਾਨ, (TLT) – ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਯੁਕਰੇਨ ਜਹਾਜ਼ ਹਾਦਸੇ ਨੂੰ ਲੈ ਕੇ ਡੂੰਘਾ ਦੁੱਖ ਹੈ। ਰੂਹਾਨੀ ਨੇ ਇਸ ਨੂੰ ਇੱਕ ਵੱਡੀ ਤ੍ਰਾਸਦੀ ਅਤੇ ਨਾ ਬਖ਼ਸ਼ਣ ਯੋਗ ਗ਼ਲਤੀ ਦੱਸਿਆ। ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕਰਕੇ ਕਿਹਾ, ”ਹਥਿਆਰਬੰਦ ਬਲਾਂ ਦੀ ਅੰਦਰੂਨੀ ਜਾਂਚ ‘ਚ ਸਿੱਟਾ ਨਿਕਲਿਆ ਹੈ ਕਿ ਮਨੁੱਖੀ ਗ਼ਲਤੀ ਦੇ ਕਾਰਨ ਦਾਗ਼ੀਆਂ ਗਈਆਂ ਮਿਜ਼ਾਈਲਾਂ ਦੇ ਚੱਲਦਿਆਂ ਯੁਕਰੇਨੀ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ 176 ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ।” ਉਨ੍ਹਾਂ ਅੱਗੇ ਕਿਹਾ, ”ਇਸ ਵੱਡੀ ਤ੍ਰਾਸਦੀ ਅਤੇ ਨਾ ਬਖ਼ਸ਼ਣ ਯੋਗ ਗ਼ਲਤੀ ਦੀ ਜਾਂਚ ਜਾਰੀ ਹੈ।”

LEAVE A REPLY