ਪੰਜਾਬ ‘ਚ ਵੱਖ ਵੱਖ ਥਾਵਾਂ ‘ਤੇ ਬੰਦ ਦਾ ਅਸਰ

0
62

ਜਲੰਧਰ (ਰਮੇਸ਼ ਗਾਬਾ)- ਭਾਰਤ ਬੰਦ ਦੇ ਦਿੱਤੇ ਗਏ ਸੱਦੇ ‘ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੀਆ ਬਾਜਾਰਾਂ ਦੀਆਂ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਹੈ। ਉੱਥੇ ਹੀ, ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਪਟਿਆਲਾ ਵਿਖੇ ਵੱਖ ਵੱਖ ਜਥੇਬੰਦੀਆਂ ਨੇ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਤਲਵੰਡੀ ਸਾਬੋ ਖੇਤਰ ਤੇ ਇਸ ਦੇ ਆਸ ਪਾਸ ਲੱਗਦੇ ਇਲਾਕੇ ਵਿਚ ਭਾਰਤ ਬੰਦ ਦਾ ਅਸਰ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ ਭਾਰਤ ਬੰਦ ਦੇ ਸੱਦੇ ਦੀ ਕਾਲ ਨੂੰ ਦੇਖਦੇ ਹੋਏ ਦੋਧੀ ਯੂਨੀਅਨ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੋਇਆ ਹੈ ਜਿਸ ਕਰਕੇ ਇਲਾਕੇ ਵਿਚ ਦੁੱਧ ਦਾ ਕਾਰੋਬਾਰ ਨਹੀਂ ਹੋਇਆ।

LEAVE A REPLY