ਜੇ. ਐੱਨ. ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਵਿਰੁੱਧ ਦਿੱਲੀ ਪੁਲਿਸ ਨੇ ਦਰਜ ਕੀਤੀ ਐੱਫ. ਆਈ. ਆਰ.

0
44

ਨਵੀਂ ਦਿੱਲੀ, (TLT) ਦਿੱਲੀ ਪੁਲਿਸ ਨੇ 4 ਜਨਵਰੀ ਨੂੰ ਸਰਵਰ ਰੂਮ ‘ਚ ਕਥਿਤ ਛੇੜਛਾੜ ਕਰਨ ਅਤੇ ਸਿਕਓਰਟੀ ਗਾਰਡ ‘ਤੇ ਹਮਲੇ ਦੇ ਮਾਮਲੇ ‘ਚ ਜਵਾਹਰ ਲਾਲ ਯੂਨੀਵਰਸਿਟੀ (ਜੇ. ਐੱਨ. ਯੂ.) ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਅਤੇ 19 ਹੋਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਹਾਲਾਂਕਿ ਉਨ੍ਹਾਂ ਦਾ ਨਾਂ ਦੋਸ਼ੀ ਵਾਲੇ ਕਾਲਮ ਦੀ ਸੂਚੀ ‘ਚ ਨਹੀਂ ਹੈ। ਜੇ. ਐੱਨ. ਯੂ. ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ 5 ਜਨਵਰੀ ਨੂੰ ਇਹ ਐੱਫ. ਆਈ. ਆਰ. ਦਰਜ ਹੋਈ ਹੈ। ਦੱਸ ਦਈਏ ਕਿ 4 ਜਨਵਰੀ ਨੂੰ ਜੇ. ਐੱਨ. ਯੂ. ਪ੍ਰਸ਼ਾਸਨ ਨੇ ਹੋਸਟਲ ਫ਼ੀਸ ਵਧਾਏ ਜਾਣ ਵਿਰੁੱਧ ਅੰਦੋਲਨ ਕਰ ਰਹੇ ਵਿਦਿਆਰਥੀਆਂ ‘ਤੇ ਸਰਵਰ ਰੂਮ ‘ਚ ਭੰਨ-ਤੋੜ ਕਰਨ ਅਤੇ ਤਕਨੀਕੀ ਸਟਾਫ਼ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਸਨ। ਪ੍ਰਸ਼ਾਸਨ ਮੁਤਾਬਕ ਇਸ ਨਾਲ ਸਮੈਸਟਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ।

LEAVE A REPLY