ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋਇਆ ਜਹਾਜ਼ – 18 ਦੀ ਮੌਤ

0
63

ਖਾਰਤੂਮ, (TLT) – ਸੂਡਾਨੀ ਫੌਜ ਦਾ ਇੱਕ ਜਹਾਜ਼ ਪੱਛਮੀ ਸੂਬੇ ਦਾਰਫੁਰ ਦੇ ਅਲ ਜੁਨੈਨਾ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ। ਸੂਡਾਨ ਦੀ ਫੌਜ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਫੌਜ ਦੇ ਬੁਲਾਰੇ ਆਮੇਰ ਮੁਹੰਮਦ ਅਲ-ਹਸਨ ਨੇ ਬੀਤੀ ਸ਼ਾਮ ਇੱਕ ਬਿਆਨ ‘ਚ ਕਿਹਾ ਕਿ ਅੰਟੋਨੋਵ 12 ਜਹਾਜ਼ ਅਲ ਜੁਨੈਨਾ ਹਵਾਈ ਅੱਡੇ ਤੋਂ ਉਡਾਣ ਮਰਨ ਦੇ ਪੰਜ ਮਿੰਟ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਚਾਲਕ ਦਲ ਦੇ ਸੱਤ ਮੈਂਬਰ, ਤਿੰਨ ਜੱਜਾਂ ਅਤੇ ਚਾਰ ਬੱਚਿਆਂ ਸਣੇ 18 ਨਾਗਰਿਕਾਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

LEAVE A REPLY