ਨਵੇਂ ਸਾਲ ‘ਤੇ ਆਮ ਆਦਮੀ ਨੂੰ ਝਟਕਾ – ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

0
98

ਨਵੀਂ ਦਿੱਲੀ, (TLT) ਨਵੇਂ ਸਾਲ ‘ਚ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਇਕ ਹੋਰ ਤੋਹਫਾ ਦਿੰਦੇ ਹੋਏ ਇਕ ਜਨਵਰੀ 2020 ਤੋਂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਵਾਧਾ ਕਰਕੇ ਦਿੱਤਾ ਹੈ। ਲਗਾਤਾਰ ਚੌਥੇ ਮਹੀਨੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਜਿਸ ਨਾਲ ਆਮ ਆਦਮੀ ਨੂੰ ਝਟਕਾ ਲੱਗਿਆ ਹੈ। ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿਚ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ ਕਰੀਬ 19 ਰੁਪਏ ਮਹਿੰਗਾ ਕਰ ਦਿੱਤਾ ਹੈ।

LEAVE A REPLY