ਧੁੰਦ ਕਾਰਨ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚਣ ਵਾਲੀਆਂ ਉਡਾਣਾਂ ‘ਚ ਹੋਈ ਕਈ ਘੰਟਿਆਂ ਦੀ ਦੇਰੀ, ਯਾਤਰੀ ਪਰੇਸ਼ਾਨ

0
44

ਰਾਜਾਸਾਂਸੀ, (TLT) ਜਿੱਥੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ ਪੈ ਰਹੀ ਹੈ, ਉੱਥੇ ਹੀ ਮੌਸਮ ਦੀ ਖ਼ਰਾਬੀ ਹੋਣ ਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੇਸ਼ ਅਤੇ ਵਿਦੇਸ਼ਾਂ ਤੋਂ ਪੁੱਜਣ ਵਾਲੀਆਂ ਏਅਰ ਇੰਡੀਆ, ਇੰਡੀਗੋ ਏਅਰਲਾਈਨਜ਼, ਵਿਸਥਾਰਾ ਏਅਰਲਾਈਨਜ਼ ਅਤੇ ਹੋਰ ਵੱਖ-ਵੱਖ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 3 ਤੋਂ 7 ਘੰਟਿਆਂ ਦੀ ਦੇਰੀ ‘ਚ ਹਨ। ਇਸ ਕਾਰਨ ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ।

LEAVE A REPLY