ਟਰੈਕਟਰ ਨਾਲ ਟਕਰਾਈ ਵਿਦਿਆਰਥੀਆਂ ਨਾਲ ਭਰੀ ਬੱਸ, 16 ਜ਼ਖ਼ਮੀ

0
98

ਮੁੰਬਈ (TLT) ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਅੱਜ ਇੱਕ ਬੱਸ ਦੇ ਟਰੈਕਟਰ ਨਾਲ ਟਕਰਾਅ ਜਾਣ ਕਾਰਨ 16 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ 15 ਵਿਦਿਆਰਥੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਬੱਸ ‘ਚ ਸਵਾਰ ਵਿਦਿਆਰਥੀ ਪਿਕਨਿਕ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਬੱਸ ਇੱਕ ਟਰੈਕਟਰ ਨਾਲ ਟਕਰਾਅ ਗਈ। ਜ਼ਖ਼ਮੀਆਂ ‘ਚ 15 ਵਿਦਿਆਰਥੀ ਅਤੇ ਬੱਸ ਦਾ ਚਾਲਕ ਸ਼ਾਮਲ ਹੈ। ਇਸ ਹਾਦਸੇ ‘ਚ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

LEAVE A REPLY