ਮਾਂ ਬਗਲਾਮੁਖੀ ਹਫਤਾਵਰੀ ਹਵਨ ਯੱਗ ਬੜੀ ਸ਼ਰਧਾ ਪੂਰਵਕ ਕਰਵਾਇਆ

0
81

ਜਲੰਧਰ, (ਵਿਕਰਮ ਵਿੱਕੀ)-ਮਾਂ ਬਗਲਾਮੁਖੀ ਹਫਤਾਵਰੀ ਹਵਨ ਯੱਗ ਸ੍ਰੀ ਪ੍ਰਾਚੀਨ ਸ਼ਿਵ ਮੰਦਰ ਦੋਮੋਰੀਆ ਪੁੱਲ ‘ਚ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਗੁਰੂ ਉਹ ਹੈ ਜਿਹੜਾ ਅਗਿਆਨ ਦੇ ਅੰਧਕਾਰ ਹਨ੍ਹੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾ ਦੇਵੇ ਗੁਰੂ ਆਪਣੇ ਭਗਤ ਨੂੰ ਸਿਰਫ ਗਿਆਨ ਹੀ ਨਹੀਂ ਦਿੰਦਾ ਬਲਕਿ ਆਪਣੀ ਕਿਰਪਾ ਨਾਲ ਉਸ ਦੇ ਸਾਰੇ ਪਾਪਾ ਦਾ ਨਾਸ਼ ਕਰ ਦਿੰਦਾ ਹੈ। ਇਹ ਬਚਨ ਸ੍ਰੀ ਸ੍ਰੀ 108 ਮਹਾਰਾਜ ਸਵਾਮੀ ਸਿਕੰਦਰ ਨੇ ਅਖਿਲ ਭਾਰਤੀਯ ਦੁਰਗਾ ਸੈਨਾ ਸੰਗਠਨ ਵੱਲੋਂ ਸ੍ਰੀ ਪ੍ਰਾਚੀਨ ਸ਼ਿਵ ਮੰਦਰ ਦੋਮੋਰੀਆ ਪੁਲ ‘ਚ ਕਰਵਾਈ ਗਈ ਹਫਤਾਵਾਰੀ ਮਾਂ ਬਗਲਾਮੁਖੀ ਹਵਨ ਯੱਗ ਦੇ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਜੀਵਨ ‘ਚ ਗੁਰੂ ਦਾ ਮਹੱਤਵ ਬੇਹੱਦ ਅਹਿਮ ਹੈ। ਗੁਰੂ ਹੀ ਉਹ ਮਾਰਗ ਦਰਸ਼ਕ ਹੁੰਦਾ ਹੈ ਜੋ ਆਪਣੇ ਭਗਤ ਨੂੰ ਸਹੀ ਤੇ ਗ਼ਲਤ ‘ਚ ਅੰਤਰ ਕਰਨਾ ਸਿਖਾਉਂਦਾ ਹੈ। ਸਵਾਮੀ ਸਿਕੰਦਰ ਨੇ ਕਿਹਾ ਕਿ ਭਗਵਾਨ ਦੀ ਲੀਲ੍ਹਾ ਅਪਰਮ ਅਪਾਰ ਹੈ। ਉਹ ਆਪਣੀ ਲੀਲ੍ਹਾ ਨਾਲ ਮਨੁੱਖਾਂ ਤੇ ਦੇਵਤਿਆਂ ਨੂੰ ਧਰਮ ਦਾ ਆਚਰਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਮਨੁੱਖ ਦਾ ਧਿਆਨ ਇਕਾਗਰ ਨਹੀਂ ਹੁੰਦਾ ਤਾਂ ਉਹ ਆਪਣੀਆਂ ਇਛਾਵਾਂ ਦੀ ਪੂਰਤੀ ਕਰਨ ਦੀ ਚੱਕਰ ਵਿਚ ਸਭ ਕੁਝ ਗੁਆ ਬੈਠਦਾ ਹੈ। ਨਾ ਤਾਂ ਉਸ ਨੂੰ ਜੀਵਨ ਵਿਚ ਭਗਵਾਨ ਮਿਲਦਾ ਹੈ ਅਤੇ ਨਾ ਹੀ ਉਸ ਦੀ ਚੰਗੇ ਕਰਮਾਂ ‘ਚ ਭਾਗੀਦਾਰੀ ਹੁੰਦੀ ਹੈ। ਸਵਾਮੀ ਸਿਕੰਦਰ ਨੇ ਕਿਹਾ ਕਿ ਜੋ ਭਗਵਾਨ ਦੇ ਆਦਰਸ਼ਾਂ ਨਾਲ ਚੱਲੇਗਾ ਉਸ ਦਾ ਹੀ ਬੇੜਾ ਪਾਰ ਹੋਵੇਗਾ।
ਇਸ ਮੌਕੇ ਸੰਗਠਨ ਦੇ ਪੰਜਾਬ ਪ੍ਰਧਾਨ ਵਿਸ਼ਾਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਵੈਭਵ ਸ਼ਰਮਾ, ਰਾਕੇਸ਼ ਮਹਾਜਨ, ਲੀਨਾ ਮਹਾਜਨ, ਅਮਿਤ ਗੁਪਤਾ, ਪੰਡਤ ਚੱਕਰ ਪ੍ਰਸਾਦ ਜੋਸ਼ੀ, ਬੀਨਾ ਆਦਿ ਮੌਜੂਦ ਸਨ।

LEAVE A REPLY