ਕਿਰਤ ਵਿਭਾਗ ਵਲੋਂ ਉਸਾਰੀ ਵਾਲੀਆਂ ਥਾਵਾਂ ‘ਤੇ ਜਾਗਰੂਕਤਾ ਕੈਂਪ

0
105

ਜਲੰਧਰ, (ਰਮੇਸ਼ ਗਾਬਾ)—ਕਿਰਤ ਵਿਭਾਗ ਵਲੋਂ ਰਾਜ ਮਿਸਤਰੀਆਂ, ਮਜ਼ਦੂਰਾਂ/ਹੱਥੀਂ ਕੰਮ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਭਲਾਈ ਲਈ ਚੱਲ ਰਹੀਆਂ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਉਸਾਰੀ ਵਾਲੀਆਂ ਥਾਵਾਂ ‘ਤੇ ਕੈਂਪ ਲਗਾਏ ਗਏ। ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਭਲਾਈ ਬੋਰਡ ਵਲੋਂ ਕਾਮਿਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਬਾਰੇ ਲੇਬਰ ਇੰਫੋਰਸਮੈਂਟ ਅਫਸਰ ਚੰਦਨ ਗਿੱਲ ਵਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਰਤੀਆਂ ਦੀ ਭਲਾਈ Ñਲਈ ਸ਼ਗਨ ਸਕੀਮ, ਮਾਣ ਭੱਤਾ ਯੋਜਨਾ, ਐਕਸਗ੍ਰੇਸ਼ੀਆ ਗਰਾਂਟ, ਜਨਰਲ ਸਰਜਰੀ ਸਹਾਇਤਾ ਯੋਜਨਾ, ਟੂਲ ਸਕੀਮਾਂ, ਹਾਊਸਿੰਗ ਯੋਜਨਾ, ਹੁਨਰ ਸਿਖਲਾਈ, ਸਰਵ ਸਿਹਤ ਬੀਮਾ ਯੋਜਨਾ, ਸਾਈਕਲ ਯੋਜਨਾ ਬਾਰੇ ਦੱਸਿਆ ਗਿਆ। ਉਨ੍ਹਾਂ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਬੋਰਡ ਕੋਲ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਉਹ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਲੈ ਸਕਣ।

LEAVE A REPLY