ਚੰਬਾ ਨਾਲੇ ‘ਚੋਂ ਮਿਲੀ ਹਮੀਰਪੁਰ ਦੇ ਅਧਿਆਪਕ ਦੀ ਲਾਸ਼

0
73

ਡਮਟਾਲ, (TLT)- ਥਾਣਾ ਸਦਰ ਦੇ ਅਧੀਨ ਆਉਂਦੇ ਮਰੇੜੀ ਨਾਲਾ ‘ਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਵਿਪਨ ਕੁਮਾਰ ਵਾਸੀ ਭੋਰੰਜ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਵਿਪਨ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੜੌਰ ‘ਚ ਟੀ. ਜੀ. ਟੀ. ਅਧਿਆਪਕ ਵਜੋਂ ਤਾਇਨਾਤ ਸੀ। ਉੱਧਰ ਇਸ ਸੰਬੰਧੀ ਸੂਚਨਾ ਮਿਲਣ ‘ਤੇ ਐੱਸ. ਐੱਚ. ਓ. ਸਦਰ ਪ੍ਰਸ਼ਾਂਤ ਠਾਕੁਰ ਦੀ ਅਗਵਾਈ ‘ਚ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਵਿਪਿਨ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

LEAVE A REPLY