ਬੱਧਨੀ ਕਲਾਂ ‘ਚ ਬਿਜਲੀ ਕਾਮਿਆਂ ਨੇ ਰੋਸ ਰੈਲੀ ਕਰਨ ਉਪਰੰਤ ਲਗਾਇਆ ਧਰਨਾ

0
7

ਬੱਧਨੀ ਕਲਾਂ, (TLT)- ਸਬ-ਡਿਵੀਜ਼ਨ ਦਫ਼ਤਰ ਬੱਧਨੀ ਕਲਾਂ ਵਿਖੇ ਤੀਜੇ ਦਿਨ ਪੱਕੇ ਅਤੇ ਸੇਵਾ ਮੁਕਤ ਹੋਏ ਬਿਜਲੀ ਕਾਮਿਆਂ ਵਲੋਂ ਰੋਸ ਭਰਪੂਰ ਰੈਲੀ ਕਰਨ ਉਪਰੰਤ ਦਫ਼ਤਰ ਦੇ ਗੇਟ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜੰਮ ਕੇ ਕੀਤੀ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਚਿਤਾਵਨੀ ਭਰੇ ਸ਼ਬਦਾਂ ‘ਚ ਕਿਹਾ ਕਿ ਰੋਕੀਆਂ ਗਈਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ ਨਹੀਂ ਤਾਂ ‘ਤਨਖ਼ਾਹ ਨਹੀਂ ਤਾਂ ਕੰਮ ਨਹੀਂ’ ਦਾ ਫ਼ਾਰਮੂਲਾ ਲਾਗੂ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ।

LEAVE A REPLY