ਪੈਟਰੋਲ ਪੰਪ ਤੋਂ 91 ਹਜ਼ਾਰ ਦਾ ਤੇਲ ਲੈ ਕੇ ਫ਼ਰਾਰ ਹੋਏ ਠੱਗ

0
69

ਤਪਾ ਮੰਡੀ, (TLT)- ਸਥਾਨਕ ਸ਼ਹਿਰ ਦੇ ਨਾਮਵਰ ਪੈਟਰੋਲ ਪੰਪ ‘ਤੇ ਅਨੋਖੇ ਢੰਗ ਨਾਲ 91 ਹਜ਼ਾਰ ਰੁਪਏ ਦੀ ਠੱਗੀ ਵੱਜਣ ਦੀ ਸੂਚਨਾ ਹੈ। ਇਸ ਸੰਬੰਧੀ ਪੈਟਰੋਲ ਪੰਪ ਦੇ ਮਾਲਕ ਦੱਸਿਆ ਕਿ ਦੋ ਵਿਅਕਤੀ ਬੀਤੀ ਸ਼ਾਮ ਪੈਟਰੋਲ ਪੰਪ ‘ਤੇ ਆਏ, ਜਿਨ੍ਹਾਂ ਨੇ ਕਿਹਾ ਕਿ ਉਹ ਰੇਲਵੇ ਦੇ ਠੇਕੇਦਾਰ ਹਨ ਅਤੇ ਉਨ੍ਹਾਂ ਨੂੰ ਡੀਜ਼ਲ ਚਾਹੀਦਾ ਹੈ। ਉਨ੍ਹਾਂ ਨੇ ਦੋ ਛੋਟੇ ਹਾਥੀ ਅਤੇ ਕਿਰਾਏ ‘ਤੇ ਇੱਕ ਕਾਰ ਕੀਤੀ ਹੋਈ ਸੀ। ਉਹ ਇੱਕ ਛੋਟੇ ਹਾਥੀ ‘ਚ ਤੇਲ ਲੈ ਕੇ ਚਲੇ ਗਏ , ਜਦਕਿ ਦੂਜਾ ਛੋਟੇ ਹਾਥੀ ਵਾਲਾ ਠੇਕੇਦਾਰਾਂ ਦੀ ਪੰਪ ‘ਤੇ ਉਡੀਕ ਕਰਦਾ ਰਿਹਾ ਪਰ ਉਹ ਨਾ ਆਏ। ਆਪਣੇ-ਆਪ ਨੂੰ ਰੇਲਵੇ ਦਾ ਠੇਕੇਦਾਰ ਆਖਣ ਵਾਲੇ 91 ਹਜ਼ਾਰ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਏ ਅਤੇ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY