ਡੇਢ ਕਿਲੋ ਅਫ਼ੀਮ ਸਣੇ ਦੋ ਤਸਕਰ ਚੜ੍ਹੇ ਪੁਲਿਸ ਦੇ ਹੱਥੇ

0
68

ਦਿੜ੍ਹਬਾ ਮੰਡੀ, (TLT)- ਨਾਰਕੋਟਿਕ ਸੈੱਲ ਸੰਗਰੂਰ ਨੇ ਕਾਰ ਸਵਾਰ ਦੋ ਤਸਕਰਾਂ ਨੂੰ ਡੇਢ ਕਿਲੋ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਡੀ. ਐੱਸ. ਪੀ. ਦਿੜ੍ਹਬਾ ਵਿਲੀਅਮ ਜੇਜੀ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਇੰਚਾਰਜ ਕਰਮਜੀਤ ਸਿੰਘ ਨੂੰ ਅਫ਼ੀਮ ਦੀ ਤਸਕਰੀ ਸੰਬੰਧੀ ਗੁਪਤ ਸੂਚਨਾ ਮਿਲੀ ਸੀ। ਇਸ ਮਗਰੋਂ ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ ਸਵਾਰ ਨਿਰਭੈ ਸਿੰਘ ਉਰਫ਼ ਗਗਨਦੀਪ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਥਾਣਾ ਲਹਿਰਾ ਅਤੇ ਹਰਦੀਪ ਸਿੰਘ ਵਾਸੀ ਲਦਾਲ ਥਾਣਾ ਲਹਿਰਾ ਤੋਂ ਡੇਢ ਕਿਲੋ ਅਫ਼ੀਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਦੋਹਾਂ ਵਿਰੁੱਧ ਥਾਣਾ ਦਿੜ੍ਹਬਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੌਕੇ ਥਾਣਾ ਮੁੱਖ ਅਫ਼ਸਰ ਦਿੜ੍ਹਬਾ ਸ. ਸੁਖਦੀਪ ਸਿੰਘ ਅਤੇ ਨਾਰਕੋਟਿਕ ਸੈੱਲ ਦੇ ਇੰਚਾਰਜ ਕਰਮਜੀਤ ਸਿੰਘ ਵੀ ਮੌਜੂਦ ਸਨ।

LEAVE A REPLY