ਖਾਧ ਪਦਾਰਥਾਂ ‘ਚ ਮਿਲਾਵਟ ਦੀ ਜਾਂਚ ਲਈ ਮੋਬਾਇਲ ਵੈਨ ਰਵਾਨਾ

0
67

ਜਲੰਧਰ, (ਰਮੇਸ਼ ਗਾਬਾ)—ਉਪ ਮੰਡਲ ਮੈਜਿਸਟਰੇਟ ਜਲੰਧਰ-2 ਰਾਹੁਲ ਸਿੰਧੂ ਅਤੇ ਸਿਵਲ ਸਰਜਨ ਜਲੰਧਰ ਡਾ.ਗੁਰਿੰਦਰ ਕੌਰ ਚਾਵਲਾ ਵਲੋਂ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਵਿੱਚ ਮਿਲਾਵਟ ਦੀ ਜਾਂਚ ‘ਫੂਡ ਸੇਫਟੀ ਆਨ ਵੀਲ੍ਹ’ ਮੋਬਾਇਲ ਵੈਨ ਨੂੰ ਰਵਾਨਾ ਕੀਤਾ ਗਿਆ। ਉਪ ਮੰਡਲ ਮੈਜਿਸਟਰੇਟ ਜਲੰਧਰ-2 ਅਤੇ ਡਾ.ਗੁਰਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਇਸ ਮੋਬਾਇਲ ਵੈਨ ਨਾਲ ਤਾਇਨਾਤ ਭੋਜਣ ਸੁਰੱਖਿਆ ਵਿੰਗ ਵਲੋਂ 31 ਦਸੰਬਰ ਤੱਕ ਜ਼ਿਲ੍ਹੇ ਦੇ ਹਰ ਕੋਨੇ-ਕੋਨੇ ਵਿਚ ਜਾ ਕੇ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਚੈਕ ਕਰਕੇ ਮੌਕੇ ‘ਤੇ ਰਿਪੋਰਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਾਧ ਪਦਾਰਥਾਂ ਦੀ ਜਾਂਚ ਲਈ ਇਹ ਮੋਬਾਇਲ ਵੈਨ ਚਲਾਉਣ ਦਾ ਮੁੱਖ ਉਦੇਸ਼ ਲੋਕਾਂ ਲਈ ਮਿਲਾਵਟ ਰਹਿਤ ਭੋਜਨ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਅਤਿ ਆਧੁਨਿਕ ਮੋਬਾਇਲ ਵੈਨ ਮੌਕੇ ‘ਤੇ ਮਿਲਾਵਟੀ ਖਾਧ ਪਦਾਰਥਾਂ ਦੀ ਜਾਂਚ ਕਰਨ ਦੇ ਸਮਰੱਥ ਹਨ ਜਿਸ ਨਾਲ ਲੋਕਾਂ ਨੂੰ ਉਨਾਂ ਵਲੋਂ ਵਰਤੇ ਜਾਂਦੇ ਭੋਜਨ ਪਦਾਰਥਾਂ ਦੀ ਗੁਣਵੱਤਾ ਜਾਂਚ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਖਾਧ ਪਦਾਰਥਾਂ ਦੀ ਜਾਂਚ ਵਾਲੀ ਮੋਬਾਇਲ ਵੈਨ ਵਲੋਂ 3 ਦਸੰਬਰ ਨੂੰ ਫਿਲੌਰ, 4 ਦਸੰਬਰ ਨੂੰ ਗੁਰਾਇਆਂ, 5 ਦਸੰਬਰ ਨੂੰ ਨੂਰਮਹਿਲ, 6 ਦਸੰਬਰ ਨਕੋਦਰ, 9 ਤੋਂ 11 ਦਸੰਬਰ ਸ਼ਾਹਕੋਟ ਅਤੇ ਮਲਸ਼ੀਆਂ, 12 ਦਸੰਬਰ ਕਰਤਾਰਪੁਰ, 13 ਦਸੰਬਰ ਆਦਮਪੁਰ ਤੇ ਭੋਗਪੁਰ, 16 ਦਸੰਬਰ ਮਕਸੂਦਾਂ ਖੇਤਰ, 17 ਦਸੰਬਰ ਰਾਮਾ ਮੰਡੀ, 18 ਦਸੰਬਰ ਮਾਡਲ ਟਾਊਨ, 19 ਦਸੰਬਰ ਨੂੰ ਛੋਟੀ ਬਾਰਾਂਦਰੀ, 20 ਦਸੰਬਰ ਮਾਡਲ ਹਾਊਸ ਅਤੇ ਬਾਕੀ ਰਹਿੰਦੇ ਖੇਤਰਾਂ ਵਿੱਚ 23 ਤੋਂ 31 ਦਸੰਬਰ ਤੱਕ ਲੋਕਾਂ ਵਲੋਂ ਵਰਤੇ ਜਾਂਦੇ ਖਾਧ ਪਦਾਰਥਾਂ ਦੀ ਜਾਂਚ ਕੀਤੀ ਜਾਵੇਗੀ।

LEAVE A REPLY