ਨਵੀਂ ਬਣ ਰਹੀ ਸੜਕ ‘ਤੇ ਗਰੇਡਰ ਹੇਠਾਂ ਆਉਣ ਕਾਰਨ ਔਰਤ ਦੀ ਮੌਤ

0
81

ਬਾਘਾਪੁਰਾਣਾ (TLT News) ਬਾਘਾਪੁਰਾਣਾ ਦੀ ਨਿਹਾਲ ਸਿੰਘ ਵਾਲਾ ਸੜਕ ਦੇ ਪੁਨਰ ਨਿਰਮਾਣ ਦੌਰਾਨ ਚੱਲ ਰਹੇ ਗਰੇਡਰ ਹੇਠਾਂ ਆਉਣ ਕਾਰਨ ਇੱਕ ਬਜ਼ੁਰਗ ਔਰਤ ਗੁਰਨਾਮ ਕੌਰ ਪਤਨੀ ਸਵ. ਮੇਘਾ ਸਿੰਘ ਵਾਸੀ ਕੋਟਲਾ ਮਿਹਰ ਸਿੰਘ ਵਾਲਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਜਵਾਹਰ ਸਿੰਘ ਵਾਲਾ ਤੋਂ ਮੁੱਕਦੀ ਤੱਕ ਨਵੇਂ ਸਿਰਿਓਂ ਚੌੜੀ ਕਰਕੇ ਸੜਕ ਬਣਾਈ ਜਾ ਰਹੀ ਹੈ, ਜਿਸ ਦੇ ਉੱਪਰ ਗਰੇਡਰ ਚਲਾ ਰਹੇ ਚਾਲਕ ਦੀ ਬੇਧਿਆਨੀ ਸਦਕਾ ਬਜ਼ੁਰਗ ਔਰਤ ਗੁਰਨਾਮ ਕੌਰ ਬੁਰੀ ਤਰ੍ਹਾਂ ਕੁਚਲੀ ਗਈ। ਇਸ ਮਗਰੋਂ ਉਸ ਨੂੰ ਇੱਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

LEAVE A REPLY