ਆਪਣੇ ਹੀ ਟਰੈਕਟਰ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

0
54

ਡਮਟਾਲ (TLT News) ਪੁਲਿਸ ਥਾਣਾ ਫ਼ਤਿਹਪੁਰ ਦੇ ਤਹਿਤ ਪੈਂਦੇ ਹਟਲੀ ‘ਚ ਅੱਜ ਇੱਕ ਵਿਅਕਤੀ ਦੀ ਆਪਣੇ ਹੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਨਨਹੂ ਆਪਣੇ ਟਰੈਕਟਰ ‘ਤੇ ਜਾ ਰਿਹਾ ਸੀ। ਇਸ ਦੌਰਾਨ ਉਤਰਾਈ ‘ਤੇ ਉਸ ਦਾ ਟਰੈਕਟਰ ਬੇਕਾਬੂ ਹੋ ਗਿਆ। ਕੁਲਦੀਪ ਨੇ ਜਾਨ ਬਚਾਉਣ ਲਈ ਟਰੈਕਟਰ ਤੋਂ ਛਾਲ ਮਾਰੀ ਪਰ ਗਲਤ ਦਿਸ਼ਾ ਹੋਣ ਕਾਰਨ ਟਰੈਕਟਰ ਉਸ ਦੇ ਉੱਪਰੋਂ ਦੀ ਲੰਘ ਗਿਆ। ਹਾਦਸੇ ‘ਚ ਕੁਲਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਧਰ ਫ਼ਤਿਹਪੁਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY