ਪੰਜਾਬ ‘ਚ ਚਿੱਟੇ ਦਾ ਨਸ਼ਾ ਕਰਨ ਵਿਚ ਪੰਜਾਬ ਪੁਲਿਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਸਭ ਤੋਂ ਅੱਗੇ

0
109

ਜਲੰਧਰ, (ਰਮੇਸ਼ ਗਾਬਾ)-ਸਰਕਾਰ ਵੱਲੋਂ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿਚੋਂ ਚਿੱਟੇ ਦਾ ਨਸ਼ਾ ਤਕਰੀਬਨ ਖਤਮ ਕਰ ਦਿੱਤਾ ਗਿਆ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਨਸ਼ੇ ਨੂੰ ਪਕੜ ਅਤੇ ਇਸ ਦੀ ਰੋਕਥਾਮ ਕਰਨ ਵਾਲੀ ਪੰਜਾਬ ਪੁਲਿਸ ਇਸ ਵਿਚ ਲਿਪਤ ਹੋ ਚੁੱਕੀ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਕਿਤੇ ਨਾ ਕਿਤੇ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਡਰਾਈਵਰ ਅਤੇ ਕੰਡਕਟਰ ਇਸ ਤੋਂ ਪਿੱਛੇ ਨਹੀਂ ਹਨ। ਜੇਕਰ ਇਨ੍ਹਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਤਕਰੀਬਨ 30 ਪ੍ਰਤੀਸ਼ਤ ਤੋਂ ਵੱਧ ਸਰਕਾਰੀ ਮੁਲਾਜ਼ਮ ਪੌਜਟਿਵ ਪਾਏ ਜਾਣਗੇ। ਕੁਝ ਦਿਨ ਪਹਿਲਾਂ ਪੰਜਾਬ ਰੋਡਵੇਜ਼-1 ਦੇ ਜਨਰਲ ਮੈਨੇਜਰ ਨਾਲ ਸਾਡੇ ਪੱਤਰਕਾਰ ਵੱਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਮੁਲਾਜ਼ਮਾਂ ਦੇ ਸਮੇਂ-ਸਮੇਂ ਡੋਪ ਟੈਸਟ ਜ਼ਰੂਰ ਕਰਵਾਂਗੇ। ਪਰ ਅਫਸੋਸ ਦੀ ਗੱਲ ਹੈ ਕਿ ਕਦੇ ਵੀ ਡੋਪ ਟੈਸਟ ਹਾਲੇ ਤੱਕ ਨਹੀਂ ਕਰਵਾਇਆ ਗਿਆ ਅਤੇ ਇਸ ਵੱਲ ਕਿਸੇ ਅਫਸਰ ਦਾ ਧਿਆਨ ਵੀ ਨਹੀਂ ਗਿਆ? ਕਿਉਂਕਿ ਇਨ੍ਹਾਂ ਮੁਲਾਜ਼ਮਾਂ ਦੇ ਸਿਰ ‘ਤੇ ਇਕ ਬੱਸ ਵਿਚ ਤਕਰੀਬਨ 50 ਸਵਾਰੀਆਂ ਦੀ ਜ਼ਿੰਦਗੀ ਇਸ ਡਰਾਈਵਰ ਕੰਡਕਟਰ ਦੇ ਹੱਥ ਹੁੰਦੀ ਹੈ। ਤਾਂ ਜੋ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾ ਸਕੇ। ਸੋ ਸਰਕਾਰ ਅਤੇ ਸੰਬੰਧਿਤ ਮਹਿਕਮੇ ਦੇ ਅਫਸਰਾਂ ਨੂੰ ਇਸ ‘ਤੇ ਧਿਆਨ ਦੇਣ ਦੀ ਲੋੜ ਹੈ। ਜੇਕਰ ਇਹ ਅਣਗਹਿਲੀ ਇਸੇ ਤਰ੍ਹਾਂ ਚਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਵੱਲੋਂ ਨਸ਼ਾ ਮੁਕਤੀ ਦੇ ਦਾਅਵੇ ਫੇਲ੍ਹ ਹੁੰਦੇ ਨਜ਼ਰ ਆਉਣਗੇ।

LEAVE A REPLY