ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ

0
122

ਅੰਮ੍ਰਿਤਸਰ, (TLT) – ਸਥਾਨਕ ਹਾਲ ਬਜ਼ਾਰ ਦੇ ਨੇੜੇ ਸਥਿਤ ਪੁਰਾਣਾ ਸਬਜ਼ੀ ਮੰਡੀ ਵਿਚ 28 ਖੋਖਿਆਂ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਜਿਸ ਸਬੰਧੀ ਖੋਖਾ ਮਾਲਕ ਜਤਿੰਦਰ ਭੰਡਾਰੀ ਨੇ ਦੱਸਿਆ ਕਿ ਅੱਜ ਤੜਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਨ੍ਹਾਂ ਦੇ ਫਲਾਂ ਦੇ ਖੋਖਿਆਂ ਨੂੰ ਅੱਗ ਲਗਾ ਦਿੱਤੀ ਗਈ। ਜਿਸ ਕਾਰਨ ਖੋਖਿਆਂ ਵਿਚ ਪਿਆ ਦੇਸੀ ਤੇ ਵਿਦੇਸ਼ੀ ਕਰੋੜਾਂ ਰੁਪਏ ਦਾ ਫਰੂਟ ਸੜ ਗਿਆ ਹੈ। ਜਿਸ ਦੌਰਾਨ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਕਾਰਜ ਕੁਸ਼ਲਤਾ ‘ਤੇ ਵੀ ਸਵਾਲ ਖੜੇ ਕੀਤੇ ਹਨ।

LEAVE A REPLY