ਜ਼ਿਲ੍ਹੇ ‘ਚ ਦੰਦਾਂ ਦੀ ਸੰਭਾਲ ਸਬੰਧੀ 32ਵਾਂ ਮੁਫ਼ਤ ਪੰਦਰਵਾੜਾ 16 ਤੋਂ 30 ਨਵੰਬਰ ਤੱਕ

0
60

—160 ਗਰੀਬ ਮਰੀਜ਼ਾਂ ਨੂੰ ਲਗਾਏ ਜਾਣਗੇ ਮੁਫ਼ਤ ਦੰਦਾਂ ਦੇ ਸੈਟ
ਜਲੰਧਰ, (ਰਮੇਸ਼ ਗਾਬਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੰਦਾਂ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਸਹੀ ਦੇਖ-ਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ 16 ਤੋਂ 30 ਨਵੰਬਰ 2019 ਤੱਕ 32ਵਾਂ ਦੰਦਾਂ ਦੀ ਸੰਭਾਲ ਸਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਡੈਂਟਲ ਅਫ਼ਸਰ ਜਲੰਧਰ ਡਾ.ਸਤਿੰਦਰ ਪਵਾਰ ਨੇ ਜ਼ਿਲ੍ਹੇ ਦੇ ਸਮੂਹ ਡੈਂਟਲ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਦੰਦਾਂ ਦੀ ਸੰਭਾਲ ਲਈ 32ਵਾਂ  ਮੁਫ਼ਤ ਜਾਂਚ ਪੰਦਰਵਾੜਾ ਸਿਵਲ ਹਸਪਤਾਲ ਜਲੰਧਰ,ਨਕੋਦਰ ਅਤੇ ਫਿਲੌਰ ਅਤੇ ਕਮਿਊਨਟੀ ਸਿਹਤ ਕੇਂਦਰ ਕਰਤਾਰਪੁਰ, ਬੜਾ ਪਿੰਡ, ਆਦਮਪੁਰ ਅਤੇ ਸ਼ਾਹਕੋਟ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਦੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਨ ਤੋਂ ਇਲਾਵਾ 160 ਲੋੜਵੰਦ ਗਰੀਬ ਮਰੀਜਾਂ ਨੂੰ ਦੰਦਾਂ ਦੇ ਨਵੇਂ ਸੈਟ ਵੀ ਲਗਾਏ ਜਾਣਗੇ। ਉਨ੍ਹਾਂ ਸਮੂਹ ਡੈਂਟਲ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਇਸ ਦੰਦਾਂ ਦੀ ਸੰਭਾਲ ਸਬੰਧੀ ਲਗਾਏ ਜਾ ਰਹੇ ਮੁਫ਼ਤ ਪੰਦਰਵਾੜੇ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

LEAVE A REPLY