ਬੱਸ ਸਟੈਂਡ ਵਿਖੇ ਕੂੜੇ ਤੋਂ ਖਾਦ ਬਣਾਉਣ ਵਾਲੀ ਮਸ਼ੀਨ ਦਾ ਕੀਤਾ ਉਦਘਾਟਨ

0
96

ਜਲੰਧਰ, (ਰਮੇਸ਼ ਗਾਬਾ)-ਬੱਸ ਸਟੈਂਡ ਵਿਖੇ ਕੂੜੇ ਤੋਂ ਖਾਦ ਬਣਾਉਣ ਵਾਲੀ ਮਸ਼ੀਨ ਦਾ ਕੀਤਾ ਉਦਘਾਟਨ ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ ਨੇ ਕੀਤਾ। ਇਸ ਮੌਕੇ ‘ਤੇ ਰਾਜ ਕੁਮਾਰ ਲੂਥਰਾ, ਕੁਲਵਿੰਦਰ ਸਿੰਘ ਘੁੰਮਣ, ਹਰਪ੍ਰੀਤ ਸਿੰਘ ਕਾਹਲੋਂ ਤੇ ਹਰਪ੍ਰੀਤ ਸਿੰਘ ਲਾਲੀ ਵੀ ਮੌਜੂਦ ਸਨ। ਇਸ ਮੌਕੇ ਇਲਾਕੇ ਦੇ ਕੌਸਲਰ ਮਨਮੋਹਨ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਦੱਸਿਆ ਕਿ ਹਰੇਕ ਮਸ਼ੀਨ ਦੀ ਸਮਰੱਥਾ ਹਰ ਰੋਜ਼ 2 ਟਨ ਕੂੜਾ ਪ੍ਰੋਸੈੱਸ ਕਰਨ ਦੀ ਹੋਵੇਗੀ। ਮਸ਼ੀਨ ‘ਚ ਲੱਗੇ ਸ਼੍ਰੈਡਰ ਨਾਲ ਗਿੱਲੇ ਕੂੜੇ ਨੂੰ ਬਰੀਕ ਰੂਪ ਵਿਚ ਪੀਸਿਆ ਜਾਵੇਗਾ, ਜਿਸ ਨੂੰ ਕ੍ਰੇਟਾਂ ‘ਚ ਰੱਖਿਆ ਜਾਵੇਗਾ ਤੇ ਉਸ ‘ਤੇ ਕੈਮੀਕਲ ਦਾ ਸਪਰੇਅ ਕਰਨ ਤੋਂ ਬਾਅਦ 12 ਦਿਨਾਂ ‘ਚ ਖਾਦ ਤਿਆਰ ਹੋ ਜਾਵੇਗੀ।

LEAVE A REPLY