ਐਮ.ਜੀ.ਐਨ. ਆਦਰਸ਼ ਨਗਰ ਵਿਚ ਸਾਲਾਨਾ ਅਥਲੈਟਿਕਸ ਮੀਟ

0
96

ਜਲੰਧਰ, (ਰਮੇਸ਼ ਗਾਬਾ)-ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ ਨਗਰ ਵਿਚ 43ਵੀਂ ਅਥਲੈਟਿਕਸ ਮੀਟ (ਸਾਲਾਨਾ) ਦੇ ਦੂਸਰੇ ਦਿਨ ਦੇ ਮੁੱਖ ਮਹਿਮਾਨ ਸ੍ਰੀ ਗਗਨੇਸ਼ ਕੁਮਾਰ ਪੀ.ਪੀ.ਐਸ. (ਏ.ਡੀ.ਸੀ.ਪੀ. ਟਰੈਫਿਕ ਜਲੰਧਰ) ਸਨ। ਪ੍ਰਿੰ. ਸ. ਕੇ.ਐਸ. ਰੰਧਾਵਾ ਨੇ ਮੁੱਖ ਮਹਿਮਾਨ ਦਾ ਸਵਾਗਤ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਵਧ ਚੜ੍ਹ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਖਿਡਾਰੀ ਵੀ ਬੜੇ ਉਤਸ਼ਾਹਿਤ ਸਨ। ਪੀ.ਟੀ. ਸ਼ੋਅ, ਜੁੰਬਾ, ਮਾਰਚ-ਪਾਸਟ, ਤਾਇਕਵਾਡੋ ਆਦਿ ਵੇਖਣਯੋਗ ਸੀ।
ਛੋਟੇ ਬੱਚਿਆਂ ਦੀਆਂ ਵੱਖੋ-ਵੱਖਰੀਆਂ ਰੇਸਾਂ, 100 ਮੀਟਰ ਦੀ ਰੇਸ, ਰੀਲੇਅ ਆਦਿ ਵੇਖਣਯੋਗ ਸੀ। ਵਿਦਿਆਰਥੀਆਂ ਦੁਆਰਾ ਡਾਂਸ ਵੀ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਨੇ ਇਸ ਕੀਤੇ ਉਪਰਾਲੇ ਦੀ ਬਹੁਤ ਪ੍ਰਸੰਸਾ ਕੀਤੀ ਤੇ ਕਿਹਾ ਕਿ ਖੇਡਾਂ ਦੁਆਰਾ ਹੀ ਵਿਦਿਆਰਥੀਆਂ ਅਨੁਸ਼ਾਸਨ, ਏਕਾ, ਸਮੇਂ ਦੀ ਪਾਬੰਦੀ ਵਰਗੇ ਆਦਿ ਗੁਣ ਗ੍ਰਹਿਣ ਕਰਦੇ ਹਨ ਜੋ ਕਿ ਭਵਿੱਖ ਵਿਚ ਉਨ੍ਹਾਂ ਨੂੰ ਉੱਚੇਚੇ ਚੰਗਾ ਇਨਸਾਨ ਬਣਾਉਂਦੇ ਹਨ।
ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਤੇ ਕਿਤਾਬ ਵੀ ਭੇਟ ਕੀਤੀ ਗਈ। ਇਸ ਮੌਕੇ ‘ਤੇ ਵਾਈਸ ਪ੍ਰਿੰ. ਸ. ਗੁਰਜੀਤ ਸਿੰਘ, ਪ੍ਰਾਇਮਰੀ ਹੈੱਡਮਿਸਟਰੈੱਸ ਸ੍ਰੀਮਤੀ ਸੰਗੀਤਾ ਭਾਟੀਆ ਅਤੇ ਰੇਨਬੋ ਵਿਸ਼ੇ ਇੰਚਾਰਜ ਸ੍ਰੀਮਤੀ ਸੁਖਮ ਵੀ ਹਾਜ਼ਰ ਸਨ। ਮੁੱਖ ਮਹਿਮਾਨ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਨਤੀਜਾ ਇਸ ਪ੍ਰਕਾਰ ਰਿਹਾ :-
ਸਾਹਿਬਜ਼ਾਦਾ ਫਤਹਿ ਸਿੰਘ ਹਾਊਸ ਪਹਿਲੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦੂਸਰਾ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਤੀਸਰਾ, ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਚੌਥੇ ਨੰਬਰ ‘ਤੇ ਆਏ।

LEAVE A REPLY