ਮੁੱਖ ਮੰਤਰੀ ਪੰਜਾਬ ਨੂੰ ਗੁੰਮਰਾਹ ਕਰ ਰਹੇ ਦੋਆਬੇ ਦੇ ਨੇਤਾ : ਮਲਵਿੰਦਰ ਲੱਕੀ

0
168

ਮੁੱਖ ਮੰਤਰੀ ਨੂੰ ਸੌਂਪਾਂਗੇ NON PERFORMANCE  ਨੇਤਾਵਾਂ ਦੀ ਲਿਸਟ

ਜਲੰਧਰ (ਰਮੇਸ਼ ਗਾਬਾ) ਮਲਵਿੰਦਰ ਸਿੰਘ ਲੱਕੀ ਕੋ ਚੇਅਰਮੈਨ ਪੰਜਾਬ ਕਾਂਗਰਸ ਨੇ ਦੱਸਿਆ ਕਿ ਦੋਆਬੇ ਵਿੱਚ ਕਾਂਗਰਸ ਦੇ ਵੱਡੇ ਅਹੁਦਿਆਂ ਦਾ ਆਨੰਦ ਮਾਣ ਰਹੇ ਕਈ ਵੱਡੇ ਨੇਤਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਗੁੰਮਰਾਹ ਕਰ ਰਹੇ ਹਨ। ਆਉਣ ਵਾਲੇ 2022 ਦੀਆਂ ਚੋਣਾਂ ਨੂੰ ਵੱਡਾ ਖੋਰਾ ਲਾ ਰਹੇ ਹਨ। ਦੋਆਬੇ ਦੇ ਕੁਝ ਐਮ.ਐਲ.ਏ., ਚੇਅਰਮੈਨ, ਜਨਰਲ ਸੈਕਟਰੀ ਅਤੇ ਸੈਕਟਰੀਆਂ ਦੀਆਂ ਲਿਸਟਾਂ ਬਣਾ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਏ.ਆਈ.ਸੀ.ਸੀ. ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸੌਂਪੀਆਂ ਜਾਣਗੀਆਂ। ਮਲਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਇਨ੍ਹਾਂ ਵਿੱਚ ਕੁਝ ਵੱਡੇ ਲੀਡਰ, ਵੱਡੀਆਂ ਸਟੇਜ਼ਾਂ, ਹੈਲੀਪੈਡ ਜਾਂ ਮੁੱਖ ਮੰਤਰੀ ਦੇ ਆਉਣ ਵਾਲੇ ਹੀ ਦੇਖੇ ਜਾਂਦੇ ਹਨ। ਬਹੁਤ ਸਾਰੇ ਲੀਡਰਾਂ ਨੂੰ ਜਿਮਨੀ ਚੋਣਾਂ ਦੌਰਾਨ ਕਿਸੇ ਵੀ ਲੀਡਰ ਨਾਲ ਨਹੀਂ ਦੇਖਿਆ ਗਿਆ। ਇਨ੍ਹਾਂ ਵਿੱਚ ਕਈ ਨੇਤਾ ਗੰਨਮੈਨ ਲੈ ਕੇ ਉਨ੍ਹਾਂ ਦੀ ਦੁਰਵਰਤੋ ਆਪਣੇ ਵਪਾਰ ਲਈ ਕਰ ਰਹੇ ਹਨ, ਕੁਝ ਨੇਤਾਂ ਵਿਆਜ ਅਤੇ ਭੂ ਮਾਫੀਆਂ ਦੇ ਗਰੁੱਪਾਂ ਨਾਲ ਕੰਮ ਕਰਦੇ ਹਨ ਤੇ ਸਰਕਾਰ ਦੇ ਗੰਨਮੈਨਾਂ ਤੇ ਖਰਚ ਹੋਣ ਵਾਲੇ ਪੈਸੇ ਨੂੰ ਬਰਬਾਦ ਕਰ ਰਹੇ ਹਨ। ਵਿਆਜ ਅਤੇ ਭੂ ਮਾਫੀਆਂ ਦਾ ਕੰਮ ਕਰਨ ਵਾਲੇ ਇਹ ਵਿਅਕਤੀ ਲੋਕਾਂ ’ਤੇ ਦਬਾਅ ਬਣਾ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਹਨ ਜੋ ਕਾਂਗਰਸ ਲਈ ਨੁਕਸਾਨਦੇਹ ਹੈ। ਗੰਨਮੈਨਾਂ ਦੀ ਦੁਰਵਰਤੋਂ ਕਰਕੇ ਦਬਦਬਾ ਕਾਇਮ ਰੱਖਦੇ ਲੇਬਰ ਸੈਲ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਨੂੰ ਲਿਸਟ ਜਾਰੀ ਕਰਕੇ ਬਰੀਕੀ ਨਾਲ ਛਾਣਬੀਣ ਕਰਨ ਦੀ ਮੰਗ ਕੀਤੀ ਜਾਵੇਗੀ। ਲੋਕਾਂ ਦਾ ਮਸੀਹਾ ਕੈਂਟ ਇਲਾਕੇ ਦਾ ਲੀਡਰ ਬਣਿਆ ਹੋਇਆ ਹੈ, ਜਿਸਦੀ ਮਦਦ ਨਾਲ ਅਨੇਕਾਂ 2 ਨੰਬਰ ਵਿੱਚ ਇਮਾਰਤਾਂ ਬਣੀਆਂ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ, ਜਿਸਦੀ ਜਲਦ ਜਾਂਚ ਲਈ ਮੁੱਖ ਮੰਤਰੀ ਨੂੰ ਵਫ਼ਦ ਮਿਲੇਗਾ।

LEAVE A REPLY