ਵਧੀਕੀਆਂ ਨੂੰ ਲੈ ਕੇ ਜਲੰਧਰ ਦੇ ਵਕੀਲਾਂ ਨੇ ਕੀਤਾ ਕੰਮ-ਕਾਜ ਠੱਪ

0
118

ਜਲੰਧਰ, (ਰਮੇਸ਼ ਗਾਬਾ)-ਬੀਤੇ ਦਿਨੀਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਦਿੱਲੀ ਪੁਲਿਸ ਵਲੋਂ ਕਥਿਤ ਤੌਰ ‘ਤੇ ਵਕੀਲਾਂ ਨਾਲ ਕੀਤੀਆਂ ਵਧੀਕੀਆਂ ਨੂੰ ਲੈ ਕੇ ਅੱਜ ਵਕੀਲਾਂ ਵਲੋਂ ਜਲੰਧਰ ਅਦਾਲਤਾਂ ਦਾ ਮੁਕੰਮਲ ਤੌਰ ‘ਤੇ ਬਾਈਕਾਟ ਕੀਤਾ ਗਿਆ ਹੈ। ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਨਿਆਂ ਨਾ ਮਿਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜੇਕਰ ਉਨ੍ਹਾਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਵੀ ਪਈ ਤਾਂ ਉਹ ਜਲੰਧਰ ਬਾਰ ਐਸੋਸ਼ੀਏਸ਼ਨ ਦੇ ਜ਼ਿੰਮੇਵਾਰ ਵਕੀਲਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਕੂਚ ਕਰਨਗੇ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ, ਸੈਕਟਰੀ ਸ਼ੁਸ਼ੀਲ ਮਹਿਤਾ, ਸੀਨੀਅਰ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਪੀ.ਐਸ. ਢਿੱਲੋਂ ਤੇ ਗੁਰਜੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਕੈਂਪਸ ‘ਚ ਦਿੱਲੀ ਪੁਲਿਸ ਅਤੇ ਵਕੀਲਾਂ ਦਰਮਿਆਨ ਝੜਪ ਹੋ ਗਈ ਸੀ। ਜਿਸ ਦੌਰਾਨ ਕਈ ਵਕੀਲ ਜ਼ਖਮੀ ਹੋ ਗਏ ਸਨ। ਵਿਵਾਦ ਪਾਰਕਿੰਗ  ਨੂੰ ਲੈ ਕੇ ਹੋਏ ਸੀ। ਤੀਸ ਹਜ਼ਾਰੀ ਬਾਰ ਐਸੋਸ਼ੀਏਸ਼ਨ ਦੇ ਅਧਿਕਾਰੀ ਜੈ ਬਿਸਬਾਲ ਨੇ ਦੱਸਿਆ ਕਿ ਜਦੋਂ ਉਹ ਅਦਾਲਤ ਆ ਰਹੇ ਰਹੇ ਸੀ ਤਾਂ ਇੱਕ ਪੁਲਿਸ ਵਾਹਨ ਨੇ ਇੱਕ ਵਕੀਲ ਨੂੰ ਟੱਕਰ ਮਾਰ ਦਿੱਤੀ। ਜਦੋਂ ਵਕੀਲ ਨੇ ਇਸ ‘ਤੇ ਇਤਰਾਜ਼ ਜਤਾਇਆ ਤਾਂ ਉਸਦਾ ਮਜਾਕ ਉਡਾਇਆ ਤੇ 6 ਪੁਲਿਸ ਮੁਲਾਜ਼ਮ ਉਸ ਨੂੰ ਅੰਦਰ ਲੈ ਗਏ ਤੇ ਉਸ ਨਾਲ ਕੁੱਟਮਾਰ ਕੀਤੀ ਗਈ।

LEAVE A REPLY