ਮੁੱਖ ਮੰਤਰੀ ਦੇ ਰੋਡ  ਸ਼ੋਅ ਤੋਂ ਘਬਰਾਈ ਅਕਾਲੀ-ਭਾਜਪਾ—ਮਲਵਿੰਦਰ ਲੱਕੀ

0
310

—ਚਾਰੇ ਸੀਟਾਂ ‘ਤੇ ਜਿੱਤ ਯਕੀਨੀ, ਹੁਣ ਤਾਂ ਰਿਕਾਰਡ ਤੋੜਨ ਲਈ ਯਤਨਸ਼ੀਲ ਕਾਂਗਰਸ
ਜਲੰਧਰ, (ਰਮੇਸ਼ ਗਾਬਾ)-ਅੱਜ ਮਲਵਿੰਦਰ ਸਿੰਘ ਲੱਕੀ ਕੋ ਚੇਅਰਮੈਨ ਪੰਜਾਬ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਮੁੱਲਾਂਪੁਰ ਦਾਖਾ, ਜਲਾਲਾਬਾਦ, ਮੁਕੇਰੀਆਂ, ਫਗਵਾੜਾ ਵਿਖੇ ਰੋਡ ਸ਼ੋਆਂ ਦੌਰਾਨ ਲੋਕਾਂ ਦਾ ਭਰਪੂਰ ਸਮਰਥਨ ਦੇਖਣ ਨੂੰ ਮਿਲਿਆ। ਰੋਡ ਸ਼ੋਅ ਦੌਰਾਨ ਪਿੰਡਾਂ ਵਿਚੋਂ ਲੋਕਾਂ ਦਾ ਹੜ੍ਹ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਵਜੋਂ ਸਰਕਾਰ ਬਣਨ ਤੋਂ ਬਾਅਦ ਕੀਤੇ ਕੰਮਾਂ ਵਿਚ ਕਿਸਾਨਾਂ ਨੂੰ 4700 ਕਰੋੜ ਰੁਪਏ ਦੀ ਕਰਜ਼ਾ ਮੁਆਫੀ, ਸਿਹਤ ਸਹੂਲਤਾਂ ਵਾਸਤੇ 5 ਲੱਖ ਦਾ ਮੁਫਤ ਬੀਮਾ ਜਿਸ ਦੀ ਤਕਰੀਬਨ 2 ਕਰੋੜ ਲੋਕਾਂ ਨੂੰ ਮਦਦ ਮਿਲੇਗੀ, 550 ਸਾਲਾਂ ਸਮਾਗਮਾਂ ਨੂੰ ਸਮਰਪਿਤ ਕਰੀਬਨ 77,25000 ਬੂਟੇ ਲਗਾਏ ਗਏ ਜੋ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਸਹਾਇਕ ਹੋਣਗੇ। ਹੜ੍ਹਾਂ ਦੌਰਾਨ ਕੀਤੇ ਰਿਕਾਰਡਤੋੜ ਕੰਮ, ਫੂਡ ਸੇਫਟੀ ਟੀਣਾਂ ਦਾ ਗਠਨ, 8 ਅਕਤੂਬਰ ਤੱਕ 1.97 ਲੱਖ ਮੀਟ੍ਰਿਕ ਝੋਨੇ ਦੀ ਖਰੀਦ ਅਤੇ ਸਮੇਂ ਸਿਰ ਭੁਗਤਾਨ, ਸਿਹਤ ਸਹੂਲਤਾਂ ਲਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 3254733 ਈ-ਕਾਰਡ ਜਾਰੀ ਕੀਤੇ ਹਸਪਤਾਲਾਂ ਦੀ ਸੂਚੀ ਵਧਾ ਕੇ 125 ਤੋਂ 361 ਕੀਤੀ ਗਈ। ਘਰ-ਘਰ ਰੁਜ਼ਗਾਰ ਤਹਿਤ ਪ੍ਰਾਈਵੇਟ ਸੈਕਟਰ ਵਿਚ 2 ਲੱਖ ਨੌਕਰੀਆਂ, ਸਰਕਾਰੀ 19000 ਨੌਕਰੀਆਂ ਈਜਾਦ ਕੀਤੀਆਂ ਗਈਆਂ ਤਾਂ ਜੋ ਨੌਜੁਆਨਾਂ ਦਾ ਭਵਿੱਖ ਉਜਵਲ ਹੋਵੇ ਤੇ ਵਿਦੇਸ਼ਾਂ ਵਿਚ ਜਾਣ ਦੀ ਲੋੜ ਨਾ ਪਵੇ, ਕਿਸਾਨਾਂ ਨੂੰ 28000 ਮਸ਼ੀਨਾਂ ਮੁਹੱਈਆ ਕਰਾਈਆਂ ਤਾਂ ਜੋ ਪਰਾਲੀ ਨੂੰ ਅੱਗ ਲਾਈ ਜਾਵੇ। ਪੰਜਾਬ ਦੇ ਲੋਕਾਂ ਨੂੰ 200 ਯੂਨਿਟ ਮੁਫਤ ਬਿਜਲੀ, ਮੁੱਖ ਮੰਤਰੀ ਵੱਲੋਂ ਕੀਤੇ ਕੰਣਾਂ ਨੂੰ ਪੰਜਾਬ ਦੇ ਲੋਕਾਂ ਨੇ ਸਰਾਹਿਆ ਅਤੇ ਮੁੱਖ ਮੰਤਰੀ ਲੋਕਪ੍ਰਿਆ ਨੇਤਾ ਬਣ ਗਏ, ਜਿਸ ਤੋਂ ਘਬਰਾਕੇ ਵਿਰੋਧੀ ਪਾਰਟੀਆਂ ਪੁੱਠੇ ਸਿੱਧੇ ਬਿਆਨ ਦੇ ਰਹੀਆਂ ਹਨ। 21 ਅਕਤੂਬਰ ਨੂੰ ਕਾਂਗਰਸ ਦੇ ਹੱਕ ਵਿਚ ਰਿਕਾਰਡਤੋੜ ਵੋਟ ਪਵੇਗੀ।
ਇਸ ਮੌਕੇ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਮੌਕੇ ਮਲਵਿੰਦਰ ਸਿੰਖ ਲੱਕੀ ਕੋ-ਚੇਅਰਮੈਨ ਪੰਜਾਬ ਕਾਂਗਰਸ, ਪ੍ਰਿਤਪਾਲ ਸਿੰਘ ਪਾਲੀ ਚੇਅਰਮੈਨ ਦਿਹਾਤੀ ਜਲੰਧਰ, ਵਿਨੋਦ ਥਾਪਰ ਚੇਅਰਮੈਨ ਯੂਥ ਲੇਬਰ ਸੈੱਲ ਜਲੰਧਰ, ਰਨਵੀਰ ਠਾਕੁਰ ਜਨਰਲ ਸੱਕਤਰ ਲੇਬਰ ਸੈਲ, ਰਿਸ਼ੀਕੇਸ਼ ਵਰਮਾ (ਸੀਨੀਅਰ ਕਾਂਗਰਸੀ ਆਗੂ), ਨਰਿੰਦਰ ਪਹਿਲਵਾਨ (ਸੈਕਟਰੀ ਪੰਜਾਬ ਲੈਬਰ ਸੈੱਲ) ਹਾਜ਼ਰ ਸਨ।

LEAVE A REPLY