ਆਰ.ਸੀ.ਈ.ਪੀ. ਦੇ ਵਿਰੋਧ ‘ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ

0
87

ਲੁਧਿਆਣਾ, (TLT)- ਆਰ.ਸੀ.ਈ.ਪੀ. ਦੇ ਵਿਰੋਧ ‘ਚ ਅੱਜ ਸਨਅਤਕਾਰਾਂ ਵੱਲੋਂ ਗਿੱਲ ਰੋਡ ਸਾਈਕਲ ਮਾਰਕੀਟ ਵਿਖੇ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਦੌਰਾਨ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਨਅਤਕਾਰਾਂ ਨੇ ਨਰਿੰਦਰ ਮੋਦੀ, ਪਿਊਸ਼ ਗੋਇਲ, ਹਰਦੀਪ ਸਿੰਘ ਪੁਰੀ ਤੇ ਨਿਰਮਲਾ ਸੀਤਾ ਰਮਨ ਦਾ ਪੁਤਲਾ ਫੂਕਿਆ। ਇਸ ਮੌਕੇ ਚਰਨਜੀਤ ਸਿੰਘ ਵਿਸ਼ਵਕਰਮਾ, ਬਦੀਸ਼ ਜਿੰਦਲ, ਨਰਿੰਦਰ ਭੰਬਰਾ, ਰਾਜ ਕੁਮਾਰ ਸਿੰਗਲਾ ਆਦਿ ਹਾਜ਼ਰ ਸਨ।

LEAVE A REPLY