ਬੱਚਿਆਂ ਦੇ ਗਲੀ ‘ਚ ਖੇਡਣ ਨੂੰ ਲੈ ਕੇ ਹੋਇਆ ਤਕਰਾਰ-ਚੱਲੀ ਗੋਲ਼ੀ

0
75

ਤਰਨਤਾਰਨ, (TLT)-ਪੱਟੀ ਦੇ ਵਾਰਡ ਨੰਬਰ 6 ‘ਚ ਬੱਚਿਆਂ ਦੇ ਗਲੀ ‘ਚ ਖੇਡਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਿਅਕਤੀ ਨੇ ਗੋਲ਼ੀ ਚਲਾ ਕੇ ਔਰਤ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਉਪਰੰਤ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੁਖਦੇਵ ਕੌਰ ਪਤਨੀ ਸਾਧੂ ਸਿੰਘ ਵਾਸੀ ਵਾਰਡ ਨੰਬਰ 6 ਪੱਟੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਉਹ ਗਲੀ ‘ਚ ਖੜ੍ਹੀ ਸੀ। ਇਸ ਦੌਰਾਨ ਕੁਲਵਿੰਦਰ ਸਿੰਘ ਉਰਫ ਨੋਨਾ ਪੁੱਤਰ ਜਗਤਾਰ ਸਿੰਘ ਵਾਸੀ ਵਾਰਡ ਨੰਬਰ 6 ਪੱਟੀ ਉਨ੍ਹਾਂ ਨਾਲ ਬੱਚਿਆਂ ਨੂੰ ਗਲੀ ‘ਚ ਖੇਡਣ ਨੂੰ ਲੈ ਕੇ ਰੰਜਿਸ਼ ਰੱਖਦਾ ਸੀ। ਜਿਸ ਤਹਿਤ ਉਸ ਨੇ ਆਪਣੀ 12 ਬੋਰ ਬੰਦੂਕ ਨਾਲ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤਾ। ਜਿਸ ਦੇ ਛਰੇ ਉਸ ਦੇ ਮੂੰਹ ਤੇ ਵੱਖੀ ‘ਚ ਜਾ ਕੇ ਲੱਗੇ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਉਪਰੰਤ ਪੁੱਜੇ ਥਾਣੇਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

LEAVE A REPLY