ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ‘ਚ 15 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ

0
114

ਜਲੰਧਰ, (ਰਮੇਸ਼ ਗਾਬਾ)-ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ 15 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ ਕੀਤੀ ਗਈ। ਲਾਰਵਾ ਵਿਰੋਧੀ ਸੈਲ ਦੀਆਂ ਵੱਖ-ਵੱਖ ਟੀਮਾਂ ਜਿਨਾਂ ਵਿੱਚ  ਅਮਿਤ ਕੁਮਾਰ, ਪਵਨ ਕੁਮਾਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਵਿਨੋਦ ਕੁਮਾਰ, ਅਮਨਪ੍ਰੀਤ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਰਾਜ ਕੁਮਾਰ, ਸਤਪਾਲ ਅਤੇ ਭੁਪਿੰਦਰ ਸਿੰਘ ਵਲੋਂ ਏਕਤਾ ਨਗਰ, ਰਾਮਾ ਮੰਡੀ, ਬਾਬੂ ਲਾਭ ਸਿੰਘ ਨਗਰ, ਰਤਨ ਨਗਰ, ਵਿਕਰਮਪੁਰਾ, ਮਾਈ ਹੀਰਾ ਗੇਟ, ਦਕੋਹਾ, ਰੇਲਵੇ ਕੁਆਟਰ, ਲਕਸ਼ਮੀ ਪੁਰਾ, ਜਗਤ ਪੁਰਾ, ਸੁਰਜੀਤ ਨਗਰ, ਸੰਗਤ ਸਿੰਘ ਨਗਰ, ਖਾਬਰਾ ਕਲੋਨੀ ਡਵੀਜਨ ਨੰ: 2 ਨੇੜੇ ਪਟੇਲ ਚੌਕ ਅਤੇ ਹੋਰ ਸਥਾਨਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ।  ਇਸ ਮੌਕੇ ਟੀਮ ਮੈਂਬਰਾਂ ਵਲੋਂ 549 ਘਰਾਂ ਦਾ ਦੌਰਾ ਕਰਕੇ 2469 ਲੋਕਾਂ ਨੂੰ ਕਵਰ ਕੀਤਾ ਗਿਆ ਅਤੇ 140 ਕੂਲਰਾਂ ਤੇ 614 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਟੀਮ ਮੈਂਬਰਾਂ ਨੇ ਲੋਕਾਂ ਨੂੰ ਦੱਸਿਆ ਕਿ ਮੱਛਰਾਂ ਵਲੋਂ ਜ਼ਿਆਦਾਤਰ ਡੇਂਗੂ ਲਾਰਵਾ ਕੂਲਰਾਂ ਵਿੱਚ ਪੈਦਾ ਹੁੰਦਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਉਨ੍ਹਾ ਕਿਹਾ ਕਿ ਇਸ ਜਾਂਚ ਮੁਹਿੰਮ ਦਾ ਮੁੱਖ ਮੰਤਵ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਦੀ ਪਹਿਚਾਣ ਕਰਨਾ ਹੈ।

LEAVE A REPLY