ਰੂਪਨਗਰ ਜੇਲ੍ਹ ‘ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

0
44

ਰੂਪਨਗਰ, (TLT) – ਰੂਪਨਗਰ ਜੇਲ੍ਹ ‘ਚ ਬੰਦ ਇੱਕ ਹਵਾਲਾਤੀ ਅਮਨਦੀਪ ਸਿੰਘ ਉਰਫ਼ ਲਾਡੀ (36) ਵਾਸੀ ਨੇੜੇ ਬੱਸ ਸਟਾਪ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਜੇਲ੍ਹ ਦੇ ਅੰਦਰ ਬਣੇ ਇੱਕ ਸਟੋਰ ਰੂਮ ‘ਚ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ । ਜੇਲ੍ਹ ਅਧਿਕਾਰੀਆਂ ਅਨੁਸਾਰ, ਉਹ ਅੱਜ ਸਵੇਰੇ ਕਰੀਬ ਸਾਢੇ ਕੁ 10 ਵਜੇ ਜੇਲ੍ਹ ਅੰਦਰ ਬਣੇ ਗੁਰਦੁਆਰਾ ਸਾਹਿਬ ‘ਚ ਰੋਜ਼ਾਨਾ ਦੀ ਤਰ੍ਹਾਂ ਪਾਠ ਕਰਨ ਗਿਆ ਸੀ ਪਰ ਜਦੋਂ ਕੁੱਝ ਹੋਰ ਹਵਾਲਾਤੀਆਂ ਨੇ ਦੇਖਿਆ ਤਾਂ ਉਹ ਨੇੜੇ ਬਣੇ ਇੱਕ ਸਟੋਰ ‘ਚ ਪੱਖੇ ਨਾਲ ਲਟਕ ਰਿਹਾ ਸੀ । ਜਦ ਉਸ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਮਨਦੀਪ ਸਿੰਘ ਨੂੰ ਨਸ਼ੇ ਰੋਕਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐਫ) ਵੱਲੋਂ ਨਸ਼ੇ ਦੇ ਇੱਕ ਕੇਸ ਵਿਚ 8 ਸਤੰਬਰ 2019 ਨੂੰ ਫੇਸ 4 ਮੋਹਾਲੀ ਐਸ.ਟੀ.ਐਫ ਥਾਣੇ ‘ਚ ਦਰਜ ਐੱਫ.ਆਈ.ਆਰ ਨੰਬਰ 89 ਅਧੀਨ ਧਾਰਾਵਾਂ 21/61/85 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮ੍ਰਿਤਕ ਨੂੰ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਬੰਦ ਕੀਤਾ ਗਿਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ ।

LEAVE A REPLY