ਅਮਰੀਕਾ ਦੇ ਹਟਦੇ ਹੀ ਤੁਰਕੀ ਨੇ ਸੀਰੀਆ ‘ਤੇ ਸੁੱਟੇ ਬੰਬ

0
137

-ਭਾਰਤ ਨੇ ਜਤਾਇਆ ਸਖ਼ਤ ਵਿਰੋਧ
ਨਵੀਂ ਦਿੱਲੀ, (TLT)- ਤੁਰਕੀ ਵੱਲੋਂ ਸੀਰੀਆ ਵਿਚ ਬੰਬਬਾਰੀ ਕੀਤੇ ਜਾਣ ‘ਤੇ ਭਾਰਤ ਵੱਲੋਂ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ। ਸੀਰੀਆ ਵਿਚੋਂ ਅਮਰੀਕੀ ਫ਼ੌਜ ਦੇ ਹਟਦੇ ਹੀ ਤੁਰਕੀ ਲਗਾਤਾਰ ਸੀਰੀਆ ਵਿਚ ਹਮਲੇ ਕਰ ਰਿਹਾ ਹੈ ਤੇ ਕੁਰਦਿਸ਼ ਲੜਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ‘ਤੇ ਭਾਰਤ ਵੱਲੋਂ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਤੁਰਕੀ ਦੀ ਕਾਰਵਾਈ ‘ਤੇ ਚਿੰਤਤ ਹੈ ਤੇ ਸੀਰੀਆ ਦੇ ਨਾਲ ਸ਼ਾਂਤੀ ਨਾਲ ਗੱਲ ਕਰਨ ਦੀ ਅਪੀਲ ਕਰਦਾ ਹੈ।

LEAVE A REPLY