ਕੌਮੀ ਸਰਹੱਦ ਤੋਂ ਸਵਾ ਇੱਕੀ ਕਰੋੜ ਦੀ ਹੈਰੋਇਨ ਬਰਾਮਦ

0
60

ਫ਼ਿਰੋਜ਼ਪੁਰ, (TLT) – ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਬਾਰਡਰ ਚੈੱਕ ਪੋਸਟ ਬਸਤੀ ਰਾਮ ਲਾਲ ਲਾਗਿਓਂ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਸਵਾ ਇੱਕੀ ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਪੁਲੀਸ ਨੂੰ ਪਾਕਿਸਤਾਨ ਤੋਂ ਆਈ ਨਸ਼ਿਆਂ ਦੀ ਖੇਪ ਸਬੰਧੀ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਜਿਸ ਵੱਲੋਂ ਬੀ.ਐਸ.ਐਫ ਨਾਲ ਮਿਲ ਕੇ ਸਾਂਝੇ ਤੌਰ ‘ਤੇ ਚਲਾਏ ਭਾਲ ਅਭਿਆਨ ਦੌਰਾਨ ਬੀ.ਓ.ਪੀ ਬਸਤੀ ਰਾਮ ਲਾਲ ਦੇ ਖੇਤਰ ਵਿਚੋਂ 5 ਪੈਕੇਟ ਹੈਰੋਇਨ ਦੇ ਬਰਾਮਦ ਹੋਏ। ਜਿਨ੍ਹਾਂ ਦਾ ਵਜ਼ਨ 4 ਕਿੱਲੋ 250 ਗਰਾਮ ਦੱਸਿਆ ਜਾ ਰਿਹਾ ਹੈ।

LEAVE A REPLY