ਪੁਲਿਸ ਡੀਏਵੀ ਪਬਲਿਕ ਸਕੂਲ ਨੇ ਹਾਸਿਲ ਕੀਤੀ ਮਾਸਟਰ ਮਾਇੰਡ ਦੀ ਓਵਰ ਆਲ ਟਰਾਫ਼ੀ

0
78

– ਐੱਚ.ਐੱਮ ਵੀ ਕਾਲਜਿਏਟ ਸਕੂਲ ਨੇ ਹਾਸਿਲ ਕੀਤਾ ਦੂਜਾ ਅਤੇ ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਨੇ ਹਾਸਿਲ ਕੀਤਾ ਤੀਜਾ ਸਥਾਨ
ਜਲੰਧਰ, (ਰਮੇਸ਼ ਗਾਬਾ)-ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿਖੇ ਮਾਸਟਰ ਮਾਇੰਡ ਨਾਮਕ ਪ੍ਰਤੀਯੋਗਿਤਾ ਆਯੋਜਿਤ ਕਰਵਾਈ ਗਈ। ਇਸ ਪ੍ਰਤੀਯੋਗਿਤਾ ਵਿੱਚ 24 ਟੀਮਾਂ ਨੇ ਲਿਆ ਭਾਗ, ਜਿਸ ਵਿੱਚ ਐਮਜੀਐਨ ਪਬਲਿਕ ਸਕੂਲ, ਪੁਲਿਸ ਡੀਏਵੀ ਪਬਲਿਕ ਸਕੂਲ, ਐੱਚ.ਐੱਮ ਵੀ ਕਾਲਜਿਏਟ, ਸੇਠ ਹੁਕਮ ਚੰਦ ਸਕੂਲ ਆਦਿ ਸ਼ਾਮਿਲ ਸਨ । ਇਸ ਪ੍ਰਤੀਯੋਗਿਤਾ ਦਾ ਸੰਚਾਲਨ ਮਾਸਟਰ ਕੁਮਾਰ ਸੰਭਵ ਨੇ ਕੀਤਾ। ਪ੍ਰਤੀਯੋਗਿਤਾ ਵਿੱਚ ਪ੍ਰੀ ਲਿਮਸ ਰਉਂਡ ਨੂੰ ਪਾਸ ਕਰ ਸਿਰਫ਼ ਪੰਜ ਟੀਮਾਂ ਹੀ ਫਾਈਨਲ ਵਿੱਚ ਪੁੱਜ ਸਕੀਆ ਸਨ। ਫਾਈਨਲ ਰਾਉਂਡ ਵਿੱਚ ਸਾਇੰਟ, ਟੈਕਨੋਲਾਜੀ, ਬਿਜ਼ਨਸ, ਸਪੋਰਟਸ, ਮਨੋਰੰਜਨ ਆਦਿ ਤੇ ਸਵਾਲ ਪੁੱਛੇ ਗਏ।
ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਪੁਲਿਸ ਡੀਏਵੀ ਪਬਲਿਕ ਸਕੂਲ ਨੇ 51ਸੌ ਇਨਾਮ ਰਾਸ਼ਿ ਨਾਲ ਪਹਿਲਾ ਸਥਾਨ, ਐੱਚ.ਐੱਮ ਵੀ ਕਾਲਜਿਏਟ ਸਕੂਲ ਨੇ 31ਸੌ ਇਨਾਮ ਰਾਸ਼ਿ ਨਾਲ ਦੂਜਾ ਅਤੇ ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਨੇ 21ਸੌ ਇਨਾਮ ਰਾਸ਼ਿ ਨਾਲ ਤੀਜਾ ਸਥਾਨ ਹਾਸਲ ਕੀਤਾ। ਪ੍ਰਤਿਯੋਗਿਤਾ ਵਿੱਚ ਭਾਗ ਲੈਣ ਵਾਲੇ ਵਿਨਾਇਕ ਖੋਸਲਾ ਨੇ ਕਿਹਾ ਕਿ ਪ੍ਰਤੀਯੋਗਿਤਾ ਬਹੁਤ ਮੁਸ਼ਕਿਲ ਅਤੇ ਚੁਣੋਤੀ ਭਰੀ ਸੀ। ਜਿਸ ਨੂੰ ਸਿਰਫ ਬੁੱਧੀਮਤਾ ਨਾਲ ਹੀ ਖੇਡੀਆਂ ਜਾ ਸਕਦਾ ਸੀ। ਅਸੀਂ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਇਸ ਨੂੰ ਪਾਸ ਕੀਤਾ। ਸੰਚਾਲਕ ਮਾਸਟਰ ਕੁਮਾਰ ਸੰਭਵ ਨੇ ਕਿਹਾ ਕਿ ਉਹ ਰਾਸ਼ਟਰ ਪੱਧਰ ‘ਤੇ ਕਵਿਜ਼ ਆਯੋਜਿਤ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਵਿਜ਼ ਦੇ ਸਵਾਲਾਂ ਨੂੰ ਸਮਝਣ ਲਈ ਥੌੜਾ ਜਿਹਾ ਦਿਮਾਗ ਦੀ ਚੁਤਰਾਈ ਦਾ ਇਸਤੇਮਾਲ ਕਰਨਾ ਪੈਂਦਾ ਹੈ। ਜੇਕਰ ਗੱਲ ਮਾਸਟਰ ਮਾਇੰਡ ਦੀ ਕੀਤੀ ਜਾਵੇ ਤਾਂ  ਇਸ ਨੂੰ ਵਿਦਿਆਰਥੀਆਂ ਦੇ ਪਾਠਯਕ੍ਰਮ ਅਨੁਸਾਰ ਹੀ ਤੈਆਰ ਕੀਤਾ ਗਿਆ ਸੀ। ਤਾਂਕਿ ਉਹ ਅਸਾਨੀ ਨਾਲ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਪ੍ਰਤਿਯੋਗਿਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਮਕਸੂਦਾਂ ਕੈਂਪਸ ਦੀ ਡਾਇਰਕਟਰ ਜਸਦੀਪ ਕੌਰ ਧਾਮੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

LEAVE A REPLY