97 ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ

0
55

ਹੁਸ਼ਿਆਰਪੁਰ, (TLT)-ਜ਼ਿਲ੍ਹੇ ‘ਚ ਬੇਗਮਪੁਰਾ ਟਾਇਗਰ ਫੋਰਸ ਵਲੋਂ ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ਦੌਰਾਨ ਗਿ੍ਫ਼ਤਾਰ ਕੀਤੇ ਗਏ 97 ਬੰਦਿਆਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ, ਜਿਸ ‘ਚ ਕੌਮੀ ਪ੍ਰਧਾਨ ਅਸ਼ੋਕ ਸਲੱਣ, ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਅਮਰਜੀਤ ਸੰਧੀ, ਸੋਮਦੇਵ ਸੰਧੀ, ਸੁਖਦੇਵ ਸਿੰਘ, ਸੋਮਨਾਥ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਸਾਜਿਸ਼ ਤਹਿਤ ਗੁਰੂ ਘਰ ਢਾਹ ਕੇ ਬਹੁਤ ਵੱਡੀ ਗਲਤੀ ਕੀਤੀ, ਜਿਸਦਾ ਨਤੀਜਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ। ਗੁਰੂ ਰਵਿਦਾਸ ਮੰਦਰ ਬਣਾਉਣ ਅਤੇ 97 ਬੰਦਿਆਂ ਦੀ ਰਿਹਾਈ ਲਈ ਬੇਗਮਪੁਰਾ ਟਾਇਗਰ ਫੋਰਸ ਵਲੋਂ ਪੰਜਾਬ ਪੱਧਰ ‘ਤੇ ਵੱਡਾ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਆਗੂਆਂ ਨੇ ਦਲਿਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੰਦਰ ਢਾਹੁਣ ਦਾ ਬਦਲਾ ਦੇ ਜ਼ਿਮਨੀ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੁੱਖ ਹੜਤਾਲ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਪੰਜਾਬ ਪ੍ਰਧਾਨ ਤਾਰਾ ਚੰਦ, ਅਮਰਜੀਤ ਸੰਧੀ, ਸੋਮਦੇਵ, ਸੋਮਨਾਥ, ਸੁਖਦੇਵ, ਦੇਵਰਾਜ, ਹੰਸਰਾਜ, ਰੂਪ ਲਾਲ, ਬਿਸ਼ਨ ਪਾਲ, ਅਸ਼ੋਕ, ਰੂਪ ਚੰਦ, ਹੁਸਨ ਲਾਲ, ਸ਼ਿਵ ਕੁਮਾਰ, ਗੋਬਿੰਦ, ਵੀਰਪਾਲ, ਅਮਿਤ, ਬੱਬੂ, ਬਿੱਲੂ ਭਗਤ ਨਗਰ ਆਦਿ ਹਾਜ਼ਰ ਸਨ।

LEAVE A REPLY