ਸਿਵਲ ਹਸਪਤਾਲ ‘ਚ ਮੀਟਿੰਗ ਹੋਈ

0
43

ਜਲੰਧਰ, (ਰਮੇਸ਼ ਗਾਬਾ)-ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ-ਕਮ-ਜ਼ਿਲ੍ਹਾ ਐਪਰੋਪ੍ਰਾਈਏਟ ਅਥਾਰਟੀ ਜਲੰਧਰ ਦੀ ਪ੍ਰਧਾਨਗੀ ਹੇਠ ਪੀ.ਸੀ. ਪੀ.ਐਨ.ਡੀ.ਟੀ. ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੀ ਬੁੱਧਵਾਰ ਨੂੰ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ, ਡਾ. ਕੁਲਵਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਗਾਇਨੀ ਵਿਭਾਗ ਜ਼ਿਲ੍ਹਾ ਹਸਪਤਾਲ ਜਲੰਧਰ, ਡਾ. ਭੁਪਿੰਦਰ ਸਿੰਘ ਮੈਡੀਕਲ ਸਪੈਸ਼ਲਿਸਟ, ਸ੍ਰੀ ਪੰਕਜ ਮਹਿਤਾ ਐਨ.ਜੀ.ਓ. (ਉਡਾਣ ਜ਼ਿੰਦਗੀ ਕੀ), ਸ੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਸ੍ਰੀਮਤੀ ਨੀਲਮ ਕੁਮਾਰੀ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਸ੍ਰੀ ਦੀਪਕ ਬਪੋਰੀਆ ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਮੌਜੂਦ ਸਨ।
ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਪੀ.ਸੀ. ਅਤੇ ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਸਿਹਤ ਵਿਭਾਗ ਵਚਨਬੱਧ ਹੈ ਅਤੇ ਇਸ ਵਚਨਬੱਧਤਾ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਸਕੈਨਿੰਗ ਸੈਂਟਰਾਂ ਵਿਚ ਨਿਰੰਤਰ ਇੰਸਪੈਕਸ਼ਨਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗ਼ੈਰਕਾਨੂੰਨੀ ਹੈ ਅਤੇ ਇਸ ਜੁਰਮ ਵਿਚ ਪਾਏ ਗਏ ਦੋਸ਼ੀਆਂ ਖਿਲਾਫ ਪੀ.ਸੀ. ਪੀ.ਐਨ.ਡੀ.ਟੀ. ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਰਜਿਸਟਰੇਸ਼ਨ ਰੀਨਿਊ ਅਤੇ ਨਵੀਂ ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਸਾਰੇ ਹਸਪਤਾਲਾਂ ਦਾ ਨਿਰੀਖਣ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਨਿਵੇਦਨਾਂ ਨੂੰ ਮਨਜੂਰੀ ਦਿੱਤੀ ਜਾਵੇ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ ਵੱਲੋਂ ਪੀ.ਸੀ.  ਪੀ.ਐਨ.ਡੀ.ਟੀ. ਐਕਟ ਬਾਰੇ ਜ਼ਰੂਰੀ ਨੁਕਤਿਆਂ ਤੋਂ ਜਾਣੂ ਕਰਵਾਇਆ। ਮੀਟਿੰਗ ਦੌਰਾਨ ਸਮੂਹ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਹੋਪ ਫਰਟਿਲਟੀ ਸਲੂਸ਼ਨ ਏ ਯੂਨਿਟ ਆਫ ਆਈ.ਵੀ.ਐਫ./ਏ.ਆਰ.ਟੀ. ਪਵਨ ਹਸਪਤਾਲ 18 ਗੁਜਰਾਲ ਨਗਰ ਜਲੰਧਰ ਦੀ ਇੰਪੈਕਸ਼ਨ ਕਰਕੇ ਰਜਿਸਟਰੇਸ਼ਨ ਦਿੱਤੀ ਜਾਵੇਗੀ, ਸ਼ਿਵਮ ਆਈ.ਵੀ.ਐਫ./ਏ.ਆਰ.ਟੀ. ਚੈਂਟਰਲ 416 ਅਦਰਸ਼ ਨਗਰ ਜਲੰਧਰ ਨੂੰ ਕਿਹਾ ਗਿਆ ਕਿ ਦੋ ਦਿਨ ਦੇ ਅੰਦਰ-ਅੰਦਰ ਫਾਈਲ ਕੰਪਲੀਟ ਕਰਕੇ ਦਫਤਰ ਭੇਜੀ ਜਾਵੇ ਅਤੇ ਡਾ. ਸ਼ਿੰਗਾਰਾ ਸਿੰਘ ਹਸਪਤਾਲ 29 ਲਿੰਕ ਰੋਡ ਜਲੰਧਰ ਨੂੰ ਕਿਹਾ ਕਿ ਮੈਂਬਰਸ਼ਿਪ ਚੈਂਜ ਕਰਨ ਲਈ ਅਪਲਾਈ ਕਰਨ ਲਈ ਕਿਹਾ ਗਿਆ। ਸੰਤ ਜਸਵੰਤ ਸਿੰਘ ਹਸਪਤਾਲ ਦਕੋਹਾ, ਪੰਛੀਆਂ ਆਰ. ਮਾਡਲ ਟਾਊਨ ਜਲੰਧਰ, ਸਵਰਨ ਹਸਪਤਾਲ ਅਤੇ ਨਰਸਿੰਗ ਹੋਮ ਆਦਮਪੁਰ ਜਲੰਧਰ ਸਕੈਨ ਸੈਂਟਰਾਂ ਨੂੰ ਨਵੀਂ ਰਜਿਸਟਰੇਸ਼ਨ ਲਈ ਆਏ ਨਿਵੇਦਨ ਨੂੰ ਮਨਜ਼ੂਰ ਕਰਦਿਆਂ ਪ੍ਰਵਾਨਗੀ ਦੇ ਦਿੱਤੀ ਗਈ। ਇਸੇ ਤਰ੍ਹਾਂ ਕਰਨ ਹਸਪਤਾਲ 408ਏ ਆਦਰਸ਼ ਨਗਰ ਜਲੰਧਰ ਵੱਲੋਂ ਅਲਟਰਾ ਸਾਊਂਡ ਸਕੈਨ ਮਸ਼ੀਨ ਫਾਰ ਵੈਰੀਕੋਜ ਵੈਨ ਇੰਨ ਅਪ੍ਰੇਸ਼ਨ ਥੀਏਟਰ ਵਿਚ ਮਸ਼ੀਨ ਲਿਆਉਣ ਤੋਂ ਬਾਅਦ ਮਨਜੂਰੀ ਦਿੱਤੀ ਜਾਵੇਗੀ। ਅਰੋੜਾ ਸਕੈਨਿੰਗ ਸੈਂਟਰ, ਇਨਸਾਈਡ ਸਮਰਾ ਕੰਪਲੈਕਸ, ਕਰਤਾਰਪੁਰ, ਜਲੰਧਰ ਸੀਲ ਅਲਟਰਾ ਸਾਊਂਡ ਮਸ਼ੀਨਾਂ ਦੀ ਸਪੁਰਦਾਰੀ ਦੇਣ ਸਬੰਧੀ ਰਿਪੋਰਟ ਕੋਰਟ ਭੇਜਣ ਬਾਰੇ ਅਤੇ ਬਾਘਾ ਹਸਪਤਾਲ ਭੋਗਪੁਰ ਕੋਰਟ ਕੇਸ ਦੀ ਬੇਲ ਐਪਲੀਕੇਸ਼ਨ ਦਾ ਬਿੱਲ ਪਾਸ ਕਰਨ ਲਈ ਜ਼ਿਲ੍ਹਾ ਅਟਾਰਨੀ ਜਲੰਧਰ ਤੋਂ ਸਲਾਹ ਲੈਣ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ।

LEAVE A REPLY