ਝੋਨੇ ਦੀ ਖਰੀਦ ਲਈ ਤੁਰੰਤ 34500 ਕਰੋੜ ਦੀ ਸੀ.ਸੀ.ਐਲ. ਜਾਰੀ ਕਰੇ ਕੇਂਦਰ : ਕੈਪਟਨ

0
47

ਜਲੰਧਰ (ਰਮੇਸ਼ ਗਾਬਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਝੋਨੇ ਦੀ ਖ਼ਰੀਦ ਲਈ ਤੁਰੰਤ ਸੀ.ਸੀ.ਐਲ. (ਕੈਸ਼-ਕਰੈਡਿਟ ਲਿਮਿਟ) ਜਾਰੀ ਕਰਨ ਲਈ ਕਿਹਾ ਹੈ ਕਿਉਂਕਿ ਸੂਬੇ ਦੀਆਂ ਮੰਡੀਆਂ ‘ਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ। ਸੂਬੇ ਦੀਆਂ 1732 ਮੰਡੀਆਂ ‘ਚ ਹੁਣ ਤੱਕ 1 ਲੱਖ ਟਨ ਤੋਂ ਜ਼ਿਆਦਾ ਝੋਨੇ ਦੀ ਆਮਦ ਹੋ ਚੁੱਕੀ ਹੈ। ਪੰਜਾਬ ਸਰਕਾਰ ਕੇਂਦਰ ਤੋਂ ਸੀ. ਸੀ.ਐਲ. ਜਾਰੀ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਇਕ ਮਹੀਨੇ ਪਹਿਲਾਂ ਹੀ ਕੇਂਦਰ ਨੂੰ 34000 ਕਰੋੜ ਰੁਪਏ ਦੀ ਸੀ. ਸੀ. ਐੱਲ. ਜਾਰੀ ਕਰਨ ਲਈ ਕਹਿ ਦਿੱਤਾ ਸੀ ਅਤੇ ਇਸ ਸਬੰਧ ‘ਚ ਸਭਨਾਂ ਰਸਮੀਂ ਕਾਰਵਾਈਆਂ ਨੂੰ ਪੂਰਾ ਕਰ ਲਿਆ ਗਿਆ ਸੀ । ਭਾਰਤੀ ਰਿਜ਼ਰਵ ਬੈਂਕ ਨੇ ਸੀ. ਸੀ. ਐੱਲ. ਨੂੰ ਮਨਜ਼ੂਰੀ ਦੇਣੀ ਹੈ।

LEAVE A REPLY