ਨਰਿੰਦਰ ਮੋਦੀ ਦੇ ਜਹਾਜ਼ ‘ਚ ਆਈ ਖ਼ਰਾਬੀ

0
143

ਫਰੈਂਕਫਰਟ, (TLT)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਹਿਊਸਟਨ ਜਾਂਦੇ ਸਮੇਂ ਜਹਾਜ਼ ‘ਚ ਤਕਨੀਕੀ ਖ਼ਰਾਬੀ ਦੀ ਵਜ੍ਹਾ ਕਾਰਨ ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ ‘ਤੇ ਰੁਕਣਾ ਪਿਆ। ਕਰੀਬ ਦੋ ਘੰਟੇ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ ਹੋਏ। ਜਰਮਨੀ ‘ਚ ਭਾਰਤ ਦੀ ਰਾਜਦੂਤ ਮੁਕਤਾ ਤੋਮਰ ਅਤੇ ਕੌਂਸਲ ਜਨਰਲ ਪ੍ਰਤਿਭਾ ਪਾਰਕਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਦੇਰ ਰਾਤ ਨੂੰ ਅਮਰੀਕਾ ਦੀ ਯਾਤਰਾ ‘ਤੇ ਰਵਾਨਾ ਹੋਏ ਸਨ।

LEAVE A REPLY