ਪੈਸੇ ਉਧਾਰ ਨਾ ਦੇਣ ‘ਤੇ 12 ਸਾਲਾ ਲੜਕੇ ਨੇ ਟੀਚਰ ਦਾ ਕੀਤਾ ਕਤਲ

0
89

ਮੁੰਬਈ, (TLT) ਉਤਰ ਪੂਰਬ ਮੁੰਬਈ ਸਥਿਤ ਗੋਵੰਡੀ ਦੇ ਸ਼ਿਵਜੀਨਗਰ ਵਿਚ ਇਕ ਨਾਬਾਲਗ ਵਿਦਿਆਰਥੀ ਨੇ ਆਪਣੇ ਟਿਊਟਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਬੀਤੇ ਕੱਲ੍ਹ ਮੰਗਲਵਾਰ ਨੂੰ ਕਿਹਾ ਕਿ ਘਟਨਾ ਸੋਮਵਾਰ ਰਾਤ ਲਗਭਗ 8 ਵਜੇ ਵਾਪਰੀ। ਆਇਸ਼ਾ ਏ ਹੁਸੀਏ (30) 12 ਸਾਲ ਦੇ ਬੱਚੇ ਨੂੰ ਘਰ ‘ਚ ਟਿਊਸ਼ਨ ਪੜਾਉਂਦੀ ਸੀ। ਸੋਮਵਾਰ ਸ਼ਾਮ ਬੱਚੇ ਦੀ ਮਾਂ ਨੇ ਘਰ ਦੇ ਕੁੱਝ ਸਾਮਾਨ ਖ਼ਰੀਦਣ ਲਈ ਆਇਸ਼ਾ ਤੋਂ ਕੁੱਝ ਪੈਸੇ ਉਧਾਰ ਮੰਗੇ ਸਨ ਪਰੰਤੂ ਉਸ ਨੇ ਇਨਕਾਰ ਦਿੱਤਾ ਜਿਸ ਮਗਰੋਂ ਦੋਵਾਂ ਵਿਚਕਾਰ ਤੇਜ਼ ਬਹਿਸ ਹੋਈ। ਜਿਸ ਤੋਂ ਨਾਰਾਜ਼ ਬੱਚੇ ਨੇ ਉੱਥੇ ਪਿਆ ਇਕ ਚਾਕੂ ਆਪਣੀ ਟਿਊਟਰ ਦੇ ਪੇਟ ਤੇ ਪਿੱਠ ‘ਚ ਮਾਰ ਦਿੱਤਾ। ਹਸਪਤਾਲ ਵਿਚ ਆਇਸ਼ਾ ਦੀ ਮੌਤ ਹੋ ਗਈ। ਪੁਲਿਸ ਨੇ ਨਾਬਾਲਗ ਬੱਚੇ ਨੂੰ ਹਿਰਾਸਤ ਵਿਚ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY