ਜਲੰਧਰ ਨਗਰ-ਨਿਗਮ ਨੇ ‘ਨਿੱਕੂ ਪਾਰਕ’ ਕੀਤਾ ਸੀਲ

0
334

ਜਲੰਧਰ (ਰਮੇਸ਼ ਗਾਬਾ)- ਲੀਜ਼ ਖਤਮ ਹੋਣ ਦੇ ਚਲਦਿਆਂ ਕੋਰਟ ਦੇ ਆਦੇਸ਼ਾਂ ‘ਤੇ ਜਲੰਧਰ ਦੇ ਮਸ਼ਹੂਰ ਨਿੱਕੂ ਪਾਰਕ ਨੂੰ ਨਗਰ-ਨਿਗਮ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਇਸ ਦਾ ਕੇਸ ਅਦਾਲਤ ‘ਚ ਚਲ ਰਿਹਾ ਸੀ, ਜੋ ਨਿੱਕੂ ਪਾਰਕ ਪ੍ਰਬੰਧਕ ਹਾਰ ਗਿਆ। ਇਸ ਦੇ ਚਲਦਿਆਂ ਹੀ ਨਿੱਕੂ ਪਾਰਕ ਨੂੰ ਨਗਰ-ਨਿਗਮ ਵੱਲੋਂ ਸੀਲ ਕੀਤਾ ਗਿਆ ਹੈ। ਹਾਲਾਂਕਿ ਨਿੱਕੂ ਪਾਰਕ ਦੇ ਬਾਹਰ ਲੱਗੇ ਨੋਟਿਸ ‘ਚ ਲਿਖਿਆ ਗਿਆ ਹੈ ਕਿ ਡਿਪਟੀ ਕਮਿਸ਼ਨਰ ਜਲੰਧਰ ਅਤੇ ਨਿੱਕੂ ਪਾਰਕ ਚਿਲਡਰਨ ਵੈੱਲਫੇੱਰ ਸੁਸਾਇਟੀ ‘ਚ 20 ਸਾਲ ਦੀ ਲੀਜ਼ ਹੋਈ ਸੀ, ਜੋ ਖਤਮ ਹੋ ਗਈ ਹੈ। ਉਸ ਤੋਂ ਬਾਅਦ ਲੀਜ਼ ਰੀਨਿਊ ਕਰਵਾਉਣ ਲਈ ਲੀਜ਼ ਕਰਤਾ ਵੱਲੋਂ ਕੋਈ ਅਰਜੀ ਨਹੀਂ ਆਈ, ਜਿਸ ਕਰਕੇ ਸਰਕਾਰ ਨੇ ਕਬਜ਼ੇ ‘ਚ ਲੈ ਲਿਆ ਹੈ। ਫਿਲਹਾਲ ਨਿੱਕੂ ਪਾਰਕ ਕਦੋਂ ਤੱਕ ਬੰਦ ਰਹੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

01

02

LEAVE A REPLY