ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ

0
45

ਸੰਗਰੂਰ, (TLT)- ਪਿਛਲੇ 11 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡੀ. ਸੀ. ਦਫ਼ਤਰ ਮੂਹਰੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ ਹੜਤਾਲ ‘ਤੇ ਬੈਠਣ ਵਾਲੇ ਟੈੱਟ ਪਾਸ ਬੀ. ਐੱਡ ਬੇਰੁਜ਼ਗਾਰ ਅਧਿਆਪਕਾਂ ‘ਚ ਅਮਨਦੀਪ ਬਾਵਾ, ਜਗਜੀਤ ਸਿੰਘ ਬਰਨਾਲਾ, ਮਨਿੰਦਰ ਸਿੰਘ, ਅਮਨਦੀਪ ਕੌਰ ਅਤੇ ਹਰਦੀਪ ਕੌਰ ਸ਼ਾਮਲ ਹੈ।