2020 ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਵਿਨੇਸ਼ ਫੋਗਾਟ

0
62

ਨਵੀਂ ਦਿੱਲੀ, (TLT)- ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ 2020 ਟੋਕੀਓ ਓਲੰਪਿਕ ਦੇ 53 ਕਿਲੋਗ੍ਰਾਮ ਵਰਗ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। 25 ਸਾਲਾ ਫੋਗਾਟ ਨੇ ਟੋਕੀਓ ਓਲੰਪਿਕ ਦੀ ਟਿਕਟ ਕਜ਼ਾਕਿਸਤਾਨ ਦੇ ਨੂਰ-ਸੁਲਤਾਨ ‘ਚ ਖੇਡੇ ਜਾ ਰਹੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਰੀਕਾ ਦੀ ਪਹਿਲਵਾਨ ਸਾਰਾ ਹਿਲਡੇਬਰਾਂਡ ਨੂੰ ਹਰਾ ਕੇ ਹਾਸਲ ਕੀਤੀ। ਫੋਗਾਟ ਨੇ ਸਾਰਾ ਨੂੰ 8-2 ਨਾਲ ਮਾਤ ਦਿੱਤੀ ਅਤੇ ਇਸ ਜਿੱਤ ਦੇ ਨਾਲ ਹੀ ਉਹ 2020 ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਹੁਣ ਚੈਂਪੀਅਨਸ਼ਿਪ ‘ਚ ਕਾਂਸੇ ਦੇ ਤਮਗ਼ਾ ਹਾਸਲ ਕਰਨ ਲਈ ਵਿਨੇਸ਼ ਦਾ ਮੁਕਾਬਲਾ ਜਰਮਨੀ ਦੀ ਪਹਿਲਵਾਨ ਮਾਰੀਆ ਨਾਲ ਹੋਵੇਗਾ।

LEAVE A REPLY