ਦੜਾ ਸੱਟਾ ਕਿੰਗ ਪੁਲਿਸ ਦੀ ਕਾਰਵਾਹੀ ਤੋਂ ਪਹਿਲਾਂ ਪੁੱਜੇ ਸਿਆਸੀ ਆਕਾ ਦੀ ਸ਼ਰਨ ਚ

0
4871

👉ਗਰੀਬ ਮਜਦੂਰ ਫਸ ਰਿਹਾ ਹੈ ਦੜੇ ਸੱਟੇ ਦੇ ਮੱਕੜ ਜਾਲ ਚ

👉ਹਲਕਾ ਜਲੰਧਰ ਵੈਸਟ ਚ ਦੜੇ ਸੱਟੇ ਦੀਆ ਦੁਕਾਨਾਂ ਨੂੰ ਲੱਗੇ ਤਾਲੇ

👉ਪੁਲਿਸ ਆਈ ਐਕਸ਼ਨ ਚ

ਜਲੰਧਰ ਤੋਂ ਸੀਨੀਅਰ ਕ੍ਰਾਈਮ ਰਿਪੋਟਰ

ਸ਼ਹਿਰ ਅੰਦਰ ਲਾਟਰੀ ਦੀ ਆੜ ਹੇਠ ਦੜੇ ਸੱਟੇ ਦੇ ਗੋਰਖਧੰਦੇ ਦਾ ਖੇਲ ਬੇਧੜਕ ਚੱਲ ਰਿਹਾ ਹੈ ਹਰ ਰੋਜ਼ ਲੱਖਾਂ ਰੁਪਏ ਦੇ ਦੜੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਹੈ ਜਿਸ ਦਾ ਸਿੱਧਾ ਚੂਨਾ ਸਰਕਾਰ ਨੂੰ ਲੱਗ ਰਿਹਾ ਹੈ ਸਰਕਾਰੀ ਕੰਪਿਊਟਰ ਲਾਟਰੀ ਦੀ ਆੜ ਹੇਠ ਇਹ ਗੋਰਖਧੰਦਾ ਬੜੀ ਹੀ ਆਸਾਨੀ ਨਾਲ ਚੱਲ ਰਿਹਾ ਹੈ ਜਿਸ ਨਾਲ ਹਜ਼ਾਰਾਂ ਗਰੀਬ ਲੋਕ ਸੱਟੇਬਾਜ਼ਾ ਦੇ ਮੱਕੜ ਜਾਲ ਵਿਚ ਫਸ ਕੇ ਅਮੀਰ ਬਣਨ ਦੇ ਸੁਪਨੇ ਨੂੰ ਲੈ ਕੇ ਕੰਗਾਲ ਹੋ ਰਹੇ ਹਨ ਇਸ ਧੰਦੇ ਵਿਚ ਲਗਭਗ ਮਜਦੂਰ ਲੋਕ ਹੀ ਫਸੇ ਹੋਏ ਹਨ ਜੋ ਦਿਨਭਰ ਮਿਹਨਤ ਮਜਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਣ ਲਈ ਦਿਹਾੜੀ ਲਾਉਂਦੇ ਉਹਨਾਂ ਵਿਚੋਂ ਕੁਝ ਮਜਦੂਰ ਅਮੀਰ ਬਣਨ ਦੇ ਸੁਪਨੇ ਨੂੰ ਲੈਕੇ ਸਾਰੇ ਦੇ ਸਾਰੇ ਪੈਸੇ ਦੜੇ ਸੱਟੇ ਦੀ ਦੁਕਾਨ ਤੇ ਹਾਰ ਕੇ ਚਲੇ ਜਾਂਦੇ ਹਨ ਅਤੇ ਘਰ ਬੱਚੇ ਆਪਣੇ ਪਿਤਾ ਦਾ ਇੰਤਜਾਰ ਕਰਦੇ ਹਨ ਕਿ ਪਿਤਾ ਘਰ ਆਏਗਾ ਤਾਂ ਸਾਡੇ ਲਈ ਸਮਾਨ ਲੈ ਕੇ ਆਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕੇ ਉਹਨਾਂ ਦਾ ਪਿਤਾ ਸਾਰੇ ਦਾ ਸਾਰਾ ਪੈਸਾ ਦੜੇ ਸੱਟੇ ਦੀ ਦੁਕਾਨ ਤੇ ਹਾਰ ਕੇ ਆ ਗਿਆ ਹੈ ਤੇ ਬੱਚਿਆਂ ਲਈ ਘਰ ਪੀਪੇ ਚ ਆਟਾ ਨਹੀਂ ਪਰ ਇਹ ਲੋਕ ਅਮੀਰ ਬਣਨ ਦੇ ਚੱਕਰ ਚ ਦੜਾ ਸੱਟਾ ਮਾਫੀਆ ਦੇ ਮੱਕੜ ਜਾਲ ਚ ਫਸੇ ਹੋਏ ਹਨ ਏਥੋਂ ਤੱਕ ਕੇ ਇਹ ਲੋਕ ਲਾਟਰੀ ਪਾਉਣ ਲਈ ਆਪਣੇ ਘਰ ਦੇ ਭਾਂਡੇ ਤਕ ਵੇਚ ਦਿੰਦੇ ਹਨ ਕੁਝ ਅਰਸਾ ਪਹਿਲਾ ਕਾਲਾ ਸੰਘਿਆ ਰੋਡ ਤੇ ਦੜੇ ਸੱਟੇ ਦੀ ਦੁਕਾਨ ਤੇ ਇਕ ਦੁਕਾਨਦਾਰ ਆਪਣੇ ਸਾਰੇ ਪੈਸੇ ਹਾਰ ਗਿਆ ਤੇ ਜਦ ਘਰ ਗਿਆ ਤਾਂ ਦੋਨਾਂ ਤੀਵੀਂ ਆਦਮੀ ਦਾ ਆਪਸ ਵਿਚ ਝਗੜਾ ਹੋ ਗਿਆ ਤੇ ਦੋਨਾਂ ਨੇ ਹੀ ਸਲਫਾਸ ਦੀਆ ਗੋਲੀਆਂ ਖਾ ਲਈਆਂ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।ਪ੍ਰਸ਼ਾਸ਼ਨ ਹੁਣ ਫਿਰ ਇਹੋ ਜਹੀ ਦੁਰਘਟਨਾ ਦਾ ਇੰਤਜਾਰ ਕਰ ਰਿਹਾ ਹੈ ਸ਼ਰੇਆਮ ਬੱਸ ਸਟੈਂਡ , ਕਬੀਰ ਨਗਰ, ਗਾਂਧੀ ਨਗਰ, ਕਿਸ਼ਨਪੁਰਾ , ਰੇਲਵੇ ਸਟੇਸ਼ਨ ਦੇ ਕੋਲ ਵੱਡੇ ਪੱਧਰ ਤੇ ਦੜੇ ਸੱਟੇ ਦਾ ਗੋਰਖਧੰਦਾ ਚੱਲ ਰਿਹਾ ਹੈ ਉਧਰ ਜਲੰਧਰ ਵੈਸਟ ਚ ਪੁਲਿਸ ਨੇ ਸ਼ਿਵ ਸੈਨਾ ਦੀ ਨਸ਼ਾ ਮਾਫੀਆ ਅਤੇ ਦੜਾ ਸੱਟਾ ਮਾਫੀਆ ਦੇ ਖਿਲਾਫ ਰੋਸ਼ ਰੈਲੀ ਕੱਢਣ ਤੋਂ ਬਾਅਦ ਹਲਕੇ ਜਲੰਧਰ ਵੈਸਟ ਚ ਦੜੇ ਸੱਟੇ ਦੀਆ ਦੁਕਾਨਾਂ ਨੂੰ ਤਾਲੇ ਲੱਗ ਗਏ ।
ਜਾਣਕਾਰ ਦੱਸਦੇ ਹਨ ਕਿ ਤਾਲੇ ਲੱਗਣ ਤੋਂ ਬਾਅਦ ਸੱਟਾ ਕਿੰਗ ਆਪਣੇ ਰਾਜਨੀਤਿਕ ਆਕਾ ਦੀ ਸ਼ਰਨ ਚ ਜਾ ਪੁੱਜੇ ਤਾਂ ਕੇ ਪੁਲਿਸ ਉਹਨਾਂ ਦੇ ਉਪਰ ਕੋਈ ਕਾਰਵਾਹੀ ਨਾ ਕਰ ਸਕੇ ।ਜਾਣਕਾਰ ਦੱਸਦੇ ਹਨ ਕਿ ਜਲੰਧਰ ਵੈਸਟ ਦੀ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਸਖ਼ਤੀ ਦੇ ਨਾਲ ਪੇਸ਼ ਆ ਰਹੀ ਹੈ ਅਤੇ ਅੱਜ ਥਾਣਾ ਭਾਰਗੋ ਕੈੰਪ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਨਸ਼ੀਲੇ ਕੈਪਸੂਲਾਂ ਸਣੇ ਕਾਬੂ ਕਰ ਮੁਕੱਦਮਾ ਦਰਜ ਕਰ ਲਿਆ ਹੈ ।

LEAVE A REPLY