ਨਾਭਾ ਵਿਖੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਅੰਦਰ ਹਵਾਲਾਤੀ ਦੀ ਮੌਤ

0
134

ਨਾਭਾ, (TLT)- ਸ਼ਹਿਰ ਨਾਭਾ ਦੇ ਥੂਹੀ ਰੋਡ ਵਿਖੇ ਸਥਿਤ ਸਖ਼ਤ ਸੁਰੱਖਿਆ ਜੇਲ੍ਹ ਅੰਦਰ ਬੰਦ ਹਵਾਲਾਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਰੂ ਸਿੰਘ (60) ਪੁੱਤਰ ਜਗੀਰ ਸਿੰਘ ਪਿੰਡ ਰੋਟੀ ਛੰਨਾ ਥਾਣਾ ਸਦਰ ਨਾਭਾ ਦਾ ਵਸਨੀਕ ਸੀ ਅਤੇ ਬੀਤੀ 4 ਅਗਸਤ ਤੋਂ ਜੇਲ੍ਹ ‘ਚ ਬੰਦ ਸੀ। 2 ਅਗਸਤ ਨੂੰ 140 ਨੰਬਰ ਮੁਕੱਦਮਾ ਥਾਣਾ ਸਦਰ ਨਾਭਾ ਵਿਖੇ ਚੋਰੀ ਦਾ ਉਸ ‘ਤੇ ਦਰਜ ਕੀਤਾ ਗਿਆ ਸੀ। ਸਿਹਤ ਨਾ ਠੀਕ ਹੋਣ ਕਾਰਨ ਬਾਰੂ ਨੂੰ ਅੱਜ ਨਾਭਾ ਦੇ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ

LEAVE A REPLY