ਲੱਦਾਖ਼ ‘ਚ ਆਪਸ ‘ਚ ਭਿੜੇ ਭਾਰਤੀ ਅਤੇ ਚੀਨੀ ਜਵਾਨ, ਹੋਈ ਧੱਕਾ-ਮੁੱਕੀ

0
146

ਨਵੀਂ ਦਿੱਲੀ, (TLT) ਪਾਕਿਸਤਾਨ ਨਾਲ ਤਣਾਅ ਵਿਚਾਲੇ ਬੁੱਧਵਾਰ ਨੂੰ ਲੱਦਾਖ਼ ‘ਚ ਭਾਰਤ ਅਤੇ ਚੀਨ ਦੇ ਜਵਾਨ ਆਪਸ ‘ਚ ਭਿੜ ਗਏ। ਜਾਣਕਾਰੀ ਮੁਤਾਬਕ ਮੁਤਾਬਕ ਭਾਰਤੀ ਅਤੇ ਚੀਨੀ ਜਵਾਨਾਂ ਵਿਚਾਲੇ ਕਾਫ਼ੀ ਦੇਰ ਤੱਕ ਧੱਕਾ-ਮੁੱਕੀ ਹੁੰਦੀ ਰਹੀ। ਘਟਨਾ 134 ਕਿਲੋਮੀਟਰ ਲੰਬੀ ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ‘ਤੇ ਵਾਪਰੀ, ਜਿਸ ਦੇ ਇੱਕ ਤਿਹਾਈ ਹਿੱਸੇ ‘ਤੇ ਚੀਨ ਦਾ ਕੰਟਰੋਲ ਹੈ। ਭਾਰਤੀ ਫੌਜ ਅਨੁਸਾਰ ਭਾਰਤੀ ਜਵਾਨ ਗਸ਼ਤ ਕਰਨ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਜਵਾਨਾਂ ਨਾਲ ਹੋ ਗਿਆ। ਚੀਨੀ ਜਵਾਨ ਉਸ ਥਾਂ ‘ਤੇ ਭਾਰਤੀ ਫੌਜੀਆਂ ਦੀ ਮੌਜੂਦਗੀ ਦਾ ਵਿਰੋਧ ਕਰਨ ਲੱਗੇ, ਜਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਧੱਕਾ-ਮੁੱਕੀ ਸ਼ੁਰੂ ਹੋ ਗਈ। ਦੋਹਾਂ ਪੱਖਾਂ ਨੇ ਇਲਾਕੇ ‘ਚ ਆਪਣੇ ਫੌਜੀਆਂ ਦੀ ਗਿਣਤੀ ਵਧਾ ਦਿੱਤੀ, ਦੇਰ ਸ਼ਾਮ ਤੱਕ ਸੰਘਰਸ਼ ਜਾਰੀ ਰਿਹਾ। ਹਾਲਾਂਕਿ ਇਸ ਮਾਮਲੇ ਨੂੰ ਬੁੱਧਵਾਰ ਨੂੰ ਵਫ਼ਦ ਪੱਧਰ ਦੀ ਬੈਠਕ ਦੌਰਾਨ ਸੁਲਝਾ ਲਿਆ ਗਿਆ।

LEAVE A REPLY